ਵੇਣੂ ਸ਼੍ਰੀਨਿਵਾਸਨ, ਟੀਵੀਐੱਸ ਦੇ ਚੇਅਰਮੈਨ
ਪ੍ਰਧਾਨ ਮੰਤਰੀ ਨੇ ਸਬਸਿਡੀ ਅਤੇ ਜਨਤਕ ਸੰਸਾਧਨਾ ਦੀ ਇਲੈਕਟ੍ਰੌਨਿਕ ਨਿਲਾਮੀ ਦਾ ਡਿਜੀਟਲੀਕਰਨ ਕਰਕੇ ਇਤਿਹਾਸਕ ਤੌਰ `ਤੇ ਭ੍ਰਿਸ਼ਟਾਚਾਰ ਨਾਲ ਛਲਣੀ ਹੋ ਚੁੱਕੇ ਖੇਤਰਾਂ ਵਿੱਚ ਪਾਰਦਰਸ਼ਤਾ ਲਿਆਉਣ ਦਾ ਕੰਮ ਕੀਤਾ। ਨੌਕਰਸ਼ਾਹੀ, ਜਿਸ ਦੀ ਦਕਸ਼ਤਾ ਸਾਡੇ ਵਿਕਾਸ ਲਈ ਜ਼ਰੂਰੀ ਹੈ, ਉਸ ਨੂੰ ਜ਼ਿਆਦਾ ਜਵਾਬਦੇਹ ਬਣਾਇਆ। ਇੱਕ ਵਿਅਕਤੀ ਜਿਸ ਨੇ 21ਵੀਂ ਸਦੀ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਪੀੜ੍ਹੀਗਤ ਪਰਿਵਰਤਨ ਕਰਨ ਦਾ ਵਾਅਦਾ ਕੀਤਾ ਹੈ, ਨੇ ਰਾਸ਼ਟਰੀ ਮਾਣ ਦੀ ਇੱਕ ਨਵੀਂ ਭਾਵਨਾ ਪੈਦਾ ਕੀਤੀ ਹੈ।