ਵੈਂਕਟਰਮਨ ਵੈਂਕਟੇਸ਼ਵਰਨ, ਗਰੁੱਪ ਪ੍ਰੈਜ਼ੀਡੈਂਟ ਅਤੇ ਸੀਐੱਫਓ, ਫੈਡਰਲ ਬੈਂਕ
ਸਰਕਾਰ ਨੇ ਅਗਲੇ ਦੋ ਵਰ੍ਹਿਆਂ ਦੇ ਲਈ ਫਿਸਕਲ ਡੈਸਿਫਿਟ ਦਾ ਰਸਤਾ ਸਪਸ਼ਟ ਤੌਰ 'ਤੇ ਨਿਰਧਾਰਿਤ ਕੀਤਾ ਹੈ, ਅਤੇ ਇਹ ਅੰਤ੍ਰਿਮ ਬਜਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ। ਟੈਕਸ-ਜੀਡੀਪੀ ਅਨੁਪਾਤ ਵਿੱਚ ਸੁਧਾਰ ਹੋਇਆ ਹੈ ਜਿਸ ਨਾਲ ਅਧਿਕ ਖਰਚ ਕਰਨ ਦਾ ਵਿਸ਼ਵਾਸ ਮਿਲਦਾ ਹੈ ਅਤੇ ਇਹ ਫਿਸਕਲ ਡੈਫਿਸਿਟ ਨੂੰ ਵਧਾਉਣ ਵਿੱਚ ਇੱਕ ਪ੍ਰਮੁੱਖ ਯੋਗਦਾਨਕਰਤਾ ਹੈ। ਇਸ ਤੋਂ ਇਲਾਵਾ, ਇਨਫ੍ਰਾਸਟ੍ਰਕਚਰ ਅਤੇ ਕਿਫਾਇਤੀ ਆਵਾਸ 'ਤੇ ਨਿਰੰਤਰ ਧਿਆਨ ਇੱਕ ਬੜਾ ਸਕਾਰਾਤਮਕ ਪਹਿਲੂ ਹੈ। ਕੁੱਲ ਮਿਲਾ ਕੇ ਇਹ ਵਿਕਾਸਮੁਖੀ ਬਜਟ ਹੈ।