ਵੈਭਵ ਤਿਵਾਰੀ,  ਮੁੱਖ ਕਾਰਜਕਾਰੀ ਅਧਿਕਾਰੀ ਅਤੇ ਕੋ-ਫਾਊਂਡਰ, ਪੋਰਟੀਆ ਮੈਡੀਕਲ
ਲੜਕੀਆਂ ਦੇ ਲਈ ਟੀਕਾਕਰਣ (ਸਰਵਾਈਕਲ ਕੈਂਸਰ ਟੀਕਾਕਰਣ) 'ਤੇ ਜ਼ੋਰ ਅਤੇ ਮਾਤਾਵਾਂ ਤੇ ਬੱਚਿਆਂ ਦੇ ਲਈ ਸਿਹਤ ਯੋਜਨਾਵਾਂ ਦਾ ਏਕੀਕ੍ਰਿਤ ਤੌਰ ‘ਤੇ ਰਲੇਵਾਂ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਸਰਕਾਰ, ਰੋਕਥਾਮ ਅਤੇ ਵਿਆਪਕ ਹੈਲਥਕੇਅਰ ਦੇ ਲਈ ਪ੍ਰਤੀਬੱਧ ਹੈ। ਆਸ਼ਾ, ਆਂਗਣਵਾੜੀ ਵਰਕਰਾਂ ਅਤੇ ਸਹਾਇਕਾਂ ਦੇ ਲਈ ਆਯੁਸ਼ਮਾਨ ਭਾਰਤ ਸਿਹਤ ਬੀਮਾ ਦਾ ਵਿਸਤਾਰ ਕਰਨ ਨਾਲ ਫ੍ਰੰਟਲਾਇਨ ਹੈਲਥਕੇਅਰ ਵਰਕਫੋਰਸ ਨੂੰ ਸਮਰਥਨ ਮਿਲਦਾ ਹੈ। ਪ੍ਰੋਗਰਾਮ ਦੀ ਪ੍ਰਭਾਵਸ਼ੀਲਤਾ ਜਨਤਕ ਅਤੇ ਪ੍ਰਾਈਵੇਟ ਸੈਕਟਰਾਂ ਦੇ ਦਰਮਿਆਨ ਸਹਿਜ ਸਹਿਯੋਗ, ਨਾਲ ਹੀ ਲੋੜੀਂਦੇ ਡਿਜੀਟਲ ਇਨਫ੍ਰਾਸਟ੍ਰਕਚਰ 'ਤੇ ਨਿਰਭਰ ਕਰੇਗੀ।