ਸ਼ਸ਼ੀ ਥਰੂਰ
ਵਿਦੇਸ਼ ਨੀਤੀ ‘ਤੇ ਅਸੀਂ ਕਿਸੇ ਰਾਜਨੀਤਕ ਦਲ 'ਤੇ ਬੋਲਣ ਦੀ ਬਜਾਏ ਰਾਸ਼ਟਰ ਵਾਸਤੇ ਬੋਲਣ ਵਿੱਚ ਯਕੀਨ ਰੱਖਦੇ ਹਾਂ । ਮੈਂ ਆਪਣੇ ਭਾਸ਼ਣ ਦੇ ਦੌਰਾਨ ਟਵੀਟ ਵੀ ਕੀਤਾ ਸੀ ਕਿ ਮੈਂ ਮੋਦੀ ਦੀ ਉਸ ਪੁਕਾਰ ਨਾਲ ਸਹਿਮਤ ਹਾਂ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਬੁੱਧ ਧਰਮ, ਆਯੁਰਵੇਦ ਅਤੇ ਯੋਗ ਭਾਰਤ ਵੱਲੋਂ ਪੂਰੀ ਦੁਨੀਆ ਨੂੰ ਦਿੱਤੇ ਤੋਹਫਿਆਂ ਦਾ ਹਿੱਸਾ ਹਨ । ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਦੇਸ਼ ਦੇ ਸਿਧਾਂਤ ਦਾ ਹਿੱਸਾ ਹੈ ।