ਸਚਿਨ ਤੇਂਦੁਲਕਰ
ਸ਼੍ਰੀ ਨਰੇਂਦਰ ਮੋਦੀ ਮੇਰੇ ਲਈ ਇੱਕ 'ਮੈਨ ਆਵ੍ ਐਕਸ਼ਨ' ਦੇ ਰੂਪ ਵਿੱਚ ਹਨ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਨੇ ਕਰੋੜਾਂ ਆਕਾਂਖਿਆਵਾਂ ਅਤੇ ਆਸਾਂ-ਉਮੀਦਾਂ ਨੂੰ ਆਪਣੇ ਜ਼ਿੰਮੇ ਲਾਇਆ ਹੈ। ਹਾਲਾਂਕਿ, ਉਹ ਕੰਮ ਦੇ ਦਬਾਅ ਵਿੱਚ ਵੀ ਸਹਿਜ ਨਜ਼ਰ ਆਉਂਦੇ ਹਨ ਅਤੇ ਇਕਾਗਰਚਿੱਤ ਹੋ ਕੇ ਦੇਸ਼ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਪ੍ਰਤੀਬੱਧ ਹਨ।