ਬਜਟ ਵਿੱਚ ਕਾਰੋਬਾਰੀ ਸੁਗਮਤਾ ਅਤੇ ਲੋਕਲ ਮੈਨੂਫੈਕਚਰਿੰਗ 'ਤੇ ਜ਼ੋਰ ਸੁਆਗਤਯੋਗ ਹੈ। ਵਿਸ਼ੇਸ਼ ਤੌਰ 'ਤੇ, ਉੱਭਰਦੇ ਸੈਕਟਰਾਂ ਦੇ ਲਈ 1 ਲੱਖ ਕਰੋੜ ਰੁਪਏ ਦੀ ਰਿਸਰਚ ਐਂਡ ਡਿਵੈਲਪਮੈਂਟ ਐਲੋਕੇਸ਼ਨ ਸਾਡੀ ਇਨੋਵੇਸ਼ਨ ਯਾਤਰਾ ਵਿੱਚ ਉਤਪ੍ਰੇਰਕ ਦੇ ਰੂਪ 'ਚ ਕਾਰਜ ਕਰ ਸਕਦੀ ਹੈ ਕਿਉਂਕਿ ਭਾਰਤੀ ਫਾਰਮਾ ਇੰਡਸਟ੍ਰੀ ਦਾ ਲਕਸ਼ 2030 ਤੱਕ 120-130 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਹੈ।