ਸਵਪਨਿਲ ਕੁਸਾਲੇ, ਨਿਸ਼ਾਨੇਬਾਜ਼ ਅਤੇ ਓਲੰਪਿਕ ਮੈਡਲ ਜੇਤੂ
“ਜਦੋਂ ਮੈਂ ਮੈਡਲ ਜਿੱਤਿਆ, ਤਾਂ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਫੋਨ ਕੀਤਾ, ਅਤੇ ਉਨ੍ਹਾਂ ਦੇ ਪਹਿਲੇ ਸ਼ਬਦ ਮਰਾਠੀ ਵਿੱਚ ਸਨ, ਜੋ ਮੇਰੀ ਮਾਤਭਾਸ਼ਾ ਹੈ। ਇਸ ਨਾਲ ਖਿਡਾਰੀ ਦਾ ਆਤਮਵਿਸ਼ਵਾਸ ਬਹੁਤ ਵਧ ਜਾਂਦਾ ਹੈ। ਅਜਿਹਾ ਲਗਦਾ ਹੈ ਕਿ ਸਾਡਾ ਪੂਰਾ ਦੇਸ਼ ਸਾਡਾ ਸਮਰਥਨ ਕਰਦਾ ਹੈ।” “ਓਲੰਪਿਕਸ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ, ਜਦੋਂ ਅਸੀਂ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਘਰ ਮਿਲੇ, ਤਾਂ ਮੈਂ ਆਖਰੀ ਕਤਾਰਾਂ ਵਿੱਚੋਂ ਇੱਕ ਵਿੱਚ ਬੈਠਾ ਸਾਂ। ਮੈਨੂੰ ਨਹੀਂ ਪਤਾ ਸੀ ਲੇਕਿਨ ਤਦ ਵੀ ਉਨ੍ਹਾਂ ਨੇ ਮੈਨੂੰ ਦੇਖਿਆ ਸੀ। ਅਤੇ ਜਦੋਂ ਪੈਰਿਸ ਵਿੱਚ ਮੇਰੇ ਮੈਡਲ ਤੋਂ ਬਾਅਦ ਫੋਨ 'ਤੇ ਗੱਲ ਕੀਤੀ, ਤਾਂ ਉਨ੍ਹਾਂ ਨੂੰ ਯਾਦ ਆਇਆ ਕਿ ਮੈਂ ਆਖਰੀ ਕਤਾਰ ਵਿੱਚ ਬੈਠਾ ਸੀ। ਉਨ੍ਹਾਂ ਦੀ ਅਵਲੋਕਨ ਸਮਰੱਥਾ ਇਤਨੀ ਤੀਬਰ ਹੈ।”