ਸ਼ਰਧਾ ਜੈਨ, ਇੰਸਟਾਗ੍ਰਾਮ ਇਨਫਲੂਐਂਸਰ
ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣਾ….ਤੁਸੀਂ ਇਸ ਅਨੁਭਵ ਨੂੰ ਕਿਵੇਂ ਦੱਸ ਸਕਦੇ ਹੋ?... ਮੈਂ ਅਜੇ ਵੀ ਹੈਰਾਨ ਹਾਂ.... ਉਨ੍ਹਾਂ ਨੇ ਮੇਰੇ ਨਾਲ ਮੁਲਾਕਾਤ ਕੀਤੀ ਅਤੇ ਹੱਥ ਮਿਲਾਇਆ ਅਤੇ ਜਿਵੇਂ ਹੀ ਮੈਂ ਕਮਰੇ ਵਿੱਚ ਪ੍ਰਵੇਸ਼ ਕੀਤਾ, ਉਨ੍ਹਾਂ ਨੇ ਕਿਹਾ, 'ਅੱਯੋ!' ... ਅੱਯੋ ਮੇਰੇ ਸੋਸ਼ਲ ਮੀਡੀਆ ਹੈਂਡਲ ਪ੍ਰੀਫਿਕਸ ਹੈ ਅਤੇ ਮੇਰੇ ਲਈ ਸਭ ਤੋਂ ਬੜੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਇਹ ਯਾਦ ਹੈ....ਮੈਨੂੰ ਉਨ੍ਹਾਂ ਤੋਂ ਅਜਿਹਾ ਸੁਣਨ ਨੂੰ ਮਿਲੇਗਾ, ਮੈਂ ਸੋਚਿਆ ਨਹੀਂ ਸੀ! ਇਹ ਬਹੁਤ ਹੀ ਸ਼ਾਨਦਾਰ ਅਤੇ ਰੂਹਾਨੀ ਮੁਲਾਕਾਤ ਸੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਜਿਸ ਤਰ੍ਹਾਂ ਨਾਲ ਦੱਖਣੀ ਭਾਰਤੀ ਫਿਲਮ ਉਦਯੋਗ ਨੇ ਸਾਡੇ ਦੇਸ਼ ਦੀ ਸੁੰਦਰਤਾ ਅਤੇ ਸਮ੍ਰਿੱਧੀ ਦਾ ਪ੍ਰਦਰਸ਼ਨ ਕੀਤਾ ਹੈ, ਉਸ 'ਤੇ ਉਨ੍ਹਾਂ ਨੂੰ ਬਹੁਤ ਮਾਣ ਹੈ।