ਸਰਕਾਰ ਦੁਆਰਾ ਜੀ20 ਦੀ ਪ੍ਰੈਜ਼ੀਡੈਂਸੀ ਦੇ ਸੰਚਾਲਨ ਵਿੱਚ ਜ਼ਿਕਰਯੋਗ ਗੱਲ ਇਹ ਸੀ ਕਿ ਇੱਥੇ ਅਜਿਹਾ ਕੁਝ ਕੀਤਾ ਗਿਆ, ਜੋ ਪਹਿਲਾਂ ਕਿਸੇ ਭੀ ਜੀ20 ਪ੍ਰੈਜ਼ੀਡੈਂਸੀ ਵਿੱਚ ਨਹੀਂ ਹੋਇਆ ਸੀ। ਸਰਕਾਰ ਨੇ ਅਸਲ ਵਿੱਚ ਇਸ ਨੂੰ ਇੱਕ ਵਿਸ਼ਾਲ ਰਾਸ਼ਟਰਵਿਆਪੀ ਆਯੋਜਨ ਬਣਾ ਦਿੱਤਾ। 58 ਸ਼ਹਿਰਾਂ ਵਿੱਚ 200 ਬੈਠਕਾਂ, ਬੜੇ ਪੈਮਾਨੇ ‘ਤੇ ਗਤੀਵਿਧੀਆਂ ਅਤੇ ਜੀ20 ਆਯੋਜਨ ਨੂੰ ਇੱਕ ਤਰ੍ਹਾਂ ਨਾਲ ਪੀਪਲਸ ਜੀ20 ਵਿੱਚ ਬਦਲਣਾ... ਜਿਸ ਵਿੱਚ ਜਨਤਕ ਸਮਾਗਮ, ਸਿਵਲ ਸੋਸਾਇਟੀ ਅਤੇ ਥਿੰਕ ਟੈਂਕ ਮੀਟਿੰਗਾਂ ਸ਼ਾਮਲ ਸਨ, ਇਹ ਸਾਰੀਆਂ ਚੀਜ਼ਾਂ ਅਭੂਤਪੂਰਵ ਸਨ। ਕਿਸੇ ਭੀ ਹੋਰ ਦੇਸ਼ ਨੇ ਇਸ ਪੱਧਰ ਦਾ ਆਯੋਜਨ ਪਹਿਲਾਂ ਨਹੀਂ ਕੀਤਾ ਹੈ।