ਜੀ20 ਸਮਿਟ ਵਿੱਚ, ਮੈਨੂੰ ਸੱਦਾ ਦੇਣ ਅਤੇ “ਗਲੋਬਲ ਸਾਊਥ” ਦੀ ਆਵਾਜ਼ ਉਠਾਉਣ ਦੇ ਲਈ ਮੈਂ, ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦੀ ਹਾਂ। ‘ਵਸੁਧੈਵ ਕੁਟੁੰਬਕਮ’ ਦਾ ਸੰਦੇਸ਼ ਸਾਰਿਆਂ ਦੇ ਜੀਵਨ ਦੀਆਂ ਕਦਰ-ਕੀਮਤਾਂ ਅਤੇ ਬਿਹਤਰ ਭਵਿੱਖ ਦੇ ਲਈ, ਮਿਲ ਕੇ ਕੰਮ ਕਰਨ ਦੇ ਮਹੱਤਵ ਨੂੰ ਬਣਾਈ ਰੱਖਦਾ ਹੈ।