ਸ਼ੇਖ ਹਸੀਨਾ, ਪ੍ਰਧਾਨ ਮੰਤਰੀ, ਬੰਗਲਾਦੇਸ਼
ਭਾਰਤ ਵਿੱਚ 17ਵੀਂ ਲੋਕ ਸਭਾ ਚੋਣਾਂ 'ਚ ਤੁਹਾਡੀ ਗਤੀਸ਼ੀਲ ਲੀਡਰਸ਼ਿਪ ਤਹਿਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਿੱਚ ਨੈਸ਼ਨਲ ਡੈਮੋਕਰੇਟਿਕ ਅਲਾਇੰਸ (ਐੱਨਡੀਏ) ਦੀ ਸ਼ਾਨਦਾਰ ਜਿੱਤ 'ਤੇ ਮੈਂ ਤੁਹਾਨੂੰ (ਪ੍ਰਧਾਨ ਮੰਤਰੀ ਮੋਦੀ ਨੂੰ) ਹਾਰਦਿਕ ਵਧਾਈਆਂ ਦਿੰਦੀ ਹਾਂ। ਇਹ ਜ਼ੋਰਦਾਰ ਫੈਸਲਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਲੋਕਾਂ ਦੁਆਰਾ ਤੁਹਾਡੇ 'ਤੇ ਪ੍ਰਗਟਾਏ ਵਿਸ਼ਵਾਸ ਅਤੇ ਭਰੋਸੇ ਦਾ ਪ੍ਰਤੀਬਿੰਬ ਹੈ।