ਸ਼ੇਰਿੰਗ ਟੋਬਗੇ, ਭੂਟਾਨ ਦੇ ਪ੍ਰਧਾਨ ਮੰਤਰੀ
ਤੁਹਾਡੇ (ਪ੍ਰਧਾਨ ਮੰਤਰੀ ਨਰੇਂਦਰ ਮੋਦੀ) ਵਿੱਚ, ਮੈਂ ਇਨ੍ਹਾਂ ਤਿੰਨ ਬੋਧੀਸਤਵ – ਮੰਜੂਸ਼੍ਰੀ, ਵਜ੍ਰਪਾਣਿ, ਅਵਲੋਕਿਤੇਸ਼ਵਰ ਦੀ ਅਭਿਵਿਅਕਤੀ ਦੇਖਦਾ ਹਾਂ। ਤੁਹਾਡੇ ਵਿੱਚ, ਮੈਂ ਉਨ੍ਹਾਂ ਦੇ ਗੁਣਾਂ - ਬੁੱਧੀ, ਸਾਹਸ ਅਤੇ ਕਰੁਣਾ ਦੀ ਅਭਿਵਿਅਕਤੀ ਦੇਖਦਾ ਹਾਂ। ਤੁਸੀਂ ਭਾਰਤ ਦੀ ਪੂਰਨ ਸਮਰੱਥਾ ਦੀ ਕਲਪਨਾ ਕਰਨ ਦੇ ਲਈ ਗਹਿਨ ਗਿਆਨ ਦੇ ਨਾਲ ਅਗਵਾਈ ਕਰਦੇ ਹੋ। ਤੁਸੀਂ ਸਾਹਸਿਕ ਨਿਰਣੇ ਲੈਣ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਦ੍ਰਿੜ੍ਹ ਰਹਿਣ ਦੇ ਸਾਹਸ ਦੇ ਨਾਲ ਅਗਵਾਈ ਕਰਦੇ ਹੋ। ਸਭ ਤੋਂ ਵੱਧ, ਤੁਸੀਂ ਕਰੁਣਾ ਦੇ ਨਾਲ ਅਗਵਾਈ ਕਰਦੇ ਹੋ, ਹਮੇਸ਼ਾ ਆਪਣੇ ਲੋਕਾਂ ਦੀ ਭਲਾਈ ਨੂੰ ਆਪਣੇ ਸ਼ਾਸਨ ਦੇ ਕੇਂਦਰ ਵਿੱਚ ਰੱਖਦੇ ਹੋ।