ਸ਼ੇਰਿੰਗ ਟੋਬਗੇ, ਭੂਟਾਨ ਦੇ ਪ੍ਰਧਾਨ ਮੰਤਰੀ
ਮੈਂ ਵਰਲਡ ਲੀਡਰਸ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਉਨ੍ਹਾਂ ਦੀ ਕੰਟ੍ਰੀ ਫਸਟ ਹੈ। ਮੈਂ ਇਤਿਹਾਸ ਵਿੱਚ ਕਦੇ ਵੀ, ਦੁਨੀਆ ਵਿੱਚ ਕਿਤੇ ਵੀ, ਇੰਨੇ ਵੱਡੇ ਦੇਸ਼ ਦੇ ਨੇਤਾ ਨੂੰ 'ਨੇਬਰਹੁੱਡ ਫਸਟ' ਕਹਿੰਦੇ ਨਹੀਂ ਸੁਣਿਆ। ਇਹ ਇੱਕ ਸ਼ਾਨਦਾਰ ਅਵਸਰ ਹੈ। ਮੈਂ ਹੋਰ ਗੁਆਂਢੀ ਦੇਸ਼ਾਂ ਦੇ ਲਈ ਨਹੀਂ ਬੋਲ ਸਕਦਾ, ਲੇਕਿਨ ਭੂਟਾਨ ਦੇ ਲਈ, 'ਨੇਬਰਹੁੱਡ ਫਸਟ' ਦਾ ਅਰਥ ਹੈ- ਦੋ ਦੇਸ਼ਾਂ ਦੇ ਦਰਮਿਆਨ ਹੋਰ ਵੀ ਗਹਿਰੀ ਦੋਸਤੀ ਅਤੇ ਭਾਰਤ ਤੋਂ ਹੋਰ ਵੀ ਜ਼ਿਆਦਾ ਸਮਰਥਨ ਅਤੇ ਸਹਾਇਤਾ। ਇਸ ਨੇ ਸਾਨੂੰ ਆਪਣੀ ਅਰਥਵਿਵਸਥਾ ਨੂੰ ਵਧਾਉਣ ਅਤੇ ਆਪਣੇ ਵਿਕਾਸ ਲਕਸ਼ਾਂ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਹੈ।