ਸ਼੍ਰੀਮਤੀ ਦ੍ਰੌਪਦੀ ਮੁਰਮੂ, ਰਾਸ਼ਟਰਪਤੀ
ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ। ਅਣਥੱਕ ਮਿਹਨਤ ਦੀ ਉਦਾਹਰਣ ਪੇਸ਼ ਕਰਦੇ ਹੋਏ ਆਪਣੀ ਅਸਾਧਾਰਣ ਅਗਵਾਈ ਨਾਲ ਤੁਸੀਂ ਦੇਸ਼ ਵਿੱਚ ਬੜੇ ਲਕਸ਼ਾਂ ਨੂੰ ਪ੍ਰਾਪਤ ਕਰਨ ਦੀ ਸੰਸਕ੍ਰਿਤੀ ਦਾ ਸੰਚਾਰ ਕੀਤਾ ਹੈ। ਅੱਜ, ਵਿਸ਼ਵ ਭਾਈਚਾਰਾ ਵੀ ਤੁਹਾਡੇ ਮਾਰਗਦਰਸ਼ਨ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕਰ ਰਿਹਾ ਹੈ। ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੀ ਹਾਂ ਕਿ ਤੁਸੀਂ ਹਮੇਸ਼ਾ ਤੰਦਰੁਸਤ ਤੇ ਖੁਸ਼ ਰਹੋ ਅਤੇ ਆਪਣੀ ਅਦੁੱਤੀ ਅਗਵਾਈ ਨਾਲ ਰਾਸ਼ਟਰ ਦੀ ਪ੍ਰਗਤੀ ਨੂੰ ਨਵੇਂ ਸਿਖਰਾਂ 'ਤੇ ਪਹੁੰਚਾਓ।