#ViksitBharatBudget ਵਿੱਚ ਪਸ਼ੂਧਨ ਦੇ ਜ਼ਰੀਏ ਕਿਸਾਨਾਂ ਦੀ ਆਮਦਨ ਵਧਾਉਣ ਦਾ ਇੱਕ ਦੂਰਦਰਸ਼ੀ ਫ਼ੈਸਲਾ ਲਿਆ ਗਿਆ ਹੈ। ਪਸ਼ੂਆਂ ਦੇ ਡਾਕਟਰਾਂ ਦੀ ਗਿਣਤੀ ਵਧਾਉਣ, ਵੈਟਰਨਰੀ ਸੈਂਟਰਾਂ ਅਤੇ ਟ੍ਰੇਨਿੰਗ ਸੈਂਟਰਾਂ ਦੇ ਵਿਸਤਾਰ ਨਾਲ ਪਸ਼ੂਧਨ ਅਧਾਰਿਤ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੇਗੀ। ਡੇਅਰੀ ਅਤੇ ਪੋਲਟਰੀ ਸੈਕਟਰਾਂ ਦੇ ਲਈ ਕ੍ਰੈਡਿਟ-ਲਿੰਕਡ ਸਬਸਿਡੀਆਂ ਪ੍ਰਦਾਨ ਕਰਨ, 500 ਝੀਲਾਂ ਦੇ ਵਿਕਾਸ ਰਾਹੀਂ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਅਤੇ ਆਲਮੀ ਬਜ਼ਾਰਾਂ ਉਪਲਬਧ ਕਰਵਾਉਣ ਜਿਹੇ ਫ਼ੈਸਲੇ ਮੋਦੀ ਸਰਕਾਰ ਦੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਸੰਕਲਪ ਦੀ ਦਿਸ਼ਾ ਵਿੱਚ ਮੀਲ ਦਾ ਪੱਥਰ ਸਾਬਤ ਹੋਣਗੇ।