ਪ੍ਰਧਾਨ ਮੰਤਰੀ ਮੋਦੀ ਦੇ ਨਾਲ ਦਹਾਕਿਆਂ ਤੱਕ ਕੰਮ ਕਰਨ ਤੋਂ ਬਾਅਦ, ਮੈਂ ਗਹਿਰਾਈ ਨਾਲ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਦੀ ਸ਼ਖ਼ਸੀਅਤ ਇੱਕ ਰਾਜਨੇਤਾ ਤੋਂ ਕਿਤੇ ਵਧ ਕੇ ਹੈ – ਇਹ ਰਾਸ਼ਟਰ ਕਲਿਆਣ ਦੇ ਲਈ ਸਮਰਪਿਤ ਇੱਕ ਮਿਸ਼ਨ-ਪ੍ਰੇਰਿਤ ਨੇਤਾ ਦਾ ਪ੍ਰਤੀਕ ਹੈ। ਉਨ੍ਹਾਂ ਦੇ ਲਈ, ਭਾਰਤ ਦੀ ਤਰੱਕੀ ਅਤੇ ਭਾਰਤੀਆਂ ਦਾ ਕਲਿਆਣ ਸਿਰਫ਼ ਆਦਰਸ਼ ਨਹੀਂ, ਬਲਕਿ ਮਾਰਗਦਰਸ਼ਕ ਸਿਧਾਂਤ ਹਨ।