ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਨੂੰ ਅਦੁੱਤੀ ਬਣਾਉਣ ਵਾਲੀ ਗੱਲ ਇਹ ਹੈ ਕਿ ਉਹ ਸ਼ਾਸਨ ਦੇ ਸਰਵ-ਸਮਾਵੇਸ਼ੀ ਮਾਡਲ ਨੂੰ ਸੁਨਿਸ਼ਚਿਤ ਕਰਨ 'ਤੇ ਨਿਰੰਤਰ ਧਿਆਨ ਕੇਂਦ੍ਰਿਤ ਕਰਦੇ ਹਨ। ਉਨ੍ਹਾਂ ਦੀਆਂ ਨੀਤੀਆਂ ਅਤੇ ਉਨ੍ਹਾਂ ਦਾ ਲਾਗੂਕਰਨ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਵਿਕਾਸ ਯਾਤਰਾ ਵਿੱਚ ਕੋਈ ਵੀ ਵਿਅਕਤੀ ਜਾਂ ਭਾਈਚਾਰਾ ਪਿੱਛੇ ਨਾ ਰਹੇ। ਉਨ੍ਹਾਂ ਦੇ ਲਈ ਸ਼ਾਸਨ ਸੱਤਾ ਦਾ ਸਾਧਨ ਨਹੀਂ ਹੈ, ਬਲਕਿ ਸੇਵਾ ਦਾ ਮਾਧਿਅਮ ਹੈ।