ਸ਼੍ਰੀ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ
ਵਿਦੇਸ਼ ਨੀਤੀ ਦੇ ਖੇਤਰ ਵਿੱਚ ਮੋਦੀ ਜੀ ਦੀ ਰਣਨੀਤੀ ਅਦੁੱਤੀ ਹੈ। ਅੱਜ, ਜਦੋਂ ਉਹ ਕਿਸੇ ਅੰਤਰਰਾਸ਼ਟਰੀ ਮੰਚ 'ਤੇ ਖੜ੍ਹੇ ਹੋ ਕੇ ਆਤਮਵਿਸ਼ਵਾਸ ਦੇ ਨਾਲ ਭਾਰਤ ਦਾ ਪੱਖ ਰੱਖਦੇ ਹਨ, ਤਾਂ ਸਾਡੇ ਸਾਰਿਆਂ ਵਿੱਚ ਮਾਣ ਦੀ ਲਹਿਰ ਦੌੜ ਜਾਂਦੀ ਹੈ। ਜਿੱਥੇ ਅਤੀਤ ਵਿੱਚ ਭਾਰਤ ਨੂੰ ਅਕਸਰ ਇੱਕ ਉੱਭਰਦੇ ਹੋਏ ਰਾਸ਼ਟਰ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ, ਉੱਥੇ ਹੀ ਉਨ੍ਹਾਂ ਦੀ ਅਗਵਾਈ ਵਿੱਚ, ਭਾਰਤ ਇੱਕ ਆਲਮੀ ਨੇਤਾ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ।