ਪ੍ਰਧਾਨ ਮੰਤਰੀ ਮੋਦੀ ਨੇ ਹਰੇਕ ਭਾਰਤੀ ਵਿੱਚ ਇਹ ਵਿਸ਼ਵਾਸ ਜਗਾਇਆ ਹੈ ਕਿ ਅਸੀਂ ਇਸ ਦੁਨੀਆ ਵਿੱਚ ਕਿਸੇ ਤੋਂ ਘੱਟ ਨਹੀਂ ਹਾਂ। ਪਿਛਲੇ 11 ਵਰ੍ਹਿਆਂ ਵਿੱਚ, ਉਨ੍ਹਾਂ ਦੀ ਅਗਵਾਈ ਵਿੱਚ, ਦੇਸ਼ ਨੇ ਆਤਮ-ਸਨਮਾਨ, ਆਤਮਨਿਰਭਰਤਾ ਅਤੇ ਆਤਮਵਿਸ਼ਵਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹਿਆ ਹੈ, ਜੋ ਮੇਰੇ ਵਿਚਾਰ ਵਿੱਚ ਇਤਿਹਾਸਿਕ ਅਤੇ ਅਦੁੱਤੀ ਦੋਨੋਂ ਹੈ।