ਸ਼੍ਰੀ ਮੁਕੇਸ਼ ਅੰਬਾਨੀ, ਚੇਅਰਮੈਨ, ਰਿਲਾਇੰਸ ਇੰਡਸਟ੍ਰੀਜ਼ ਲਿਮਿਟਿਡ
ਅੱਜ 1.45 ਅਰਬ ਭਾਰਤੀਆਂ ਦੇ ਲਈ ਇੱਕ ਉਤਸਵ ਦਾ ਦਿਨ ਹੈ। ਇਹ ਸਾਡੇ ਸਭ ਤੋਂ ਸਤਿਕਾਰਯੋਗ ਅਤੇ ਪਿਆਰੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਭਾਈ ਮੋਦੀ ਜੀ ਦਾ 75ਵਾਂ ਜਨਮਦਿਨ ਹੈ। ਭਾਰਤ ਦੇ ਸਮੁੱਚੇ ਵਪਾਰਕ ਭਾਈਚਾਰੇ, ਰਿਲਾਇੰਸ ਪਰਿਵਾਰ ਅਤੇ ਅੰਬਾਨੀ ਪਰਿਵਾਰ ਦੀ ਤਰਫ਼ੋਂ, ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਹਾਰਦਿਕ ਵਧਾਈਆਂ ਦਿੰਦਾ ਹਾਂ। ਇਹ ਕੋਈ ਸੰਯੋਗ ਨਹੀਂ ਹੈ ਕਿ ਮੋਦੀ ਦਾ ਅੰਮ੍ਰਿਤ ਮਹੋਤਸਵ ਭਾਰਤ ਦੇ ਅੰਮ੍ਰਿਤ ਕਾਲ ਵਿੱਚ ਆ ਰਿਹਾ ਹੈ। ਮੇਰੀ ਹਾਰਦਿਕ ਕਾਮਨਾ ਹੈ ਕਿ ਜਦੋਂ ਸੁਤੰਤਰ ਭਾਰਤ 100 ਸਾਲ ਦਾ ਹੋ ਜਾਵੇ, ਤਦ ਵੀ ਮੋਦੀ ਜੀ ਭਾਰਤ ਦੀ ਸੇਵਾ ਕਰਦੇ ਰਹਿਣ।