ਸ਼੍ਰੀ ਰਵਿੰਦਰ ਜਡੇਜਾ, ਭਾਰਤੀ ਕ੍ਰਿਕਟਰ
ਮੋਦੀ ਜੀ ਨਾਲ ਮੇਰੀ ਪਹਿਲੀ ਮੁਲਾਕਾਤ 2010 ਵਿੱਚ ਹੋਈ ਸੀ, ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ... ਮੋਦੀ ਜੀ ਆਏ ਅਤੇ ਸਾਰੇ ਖਿਡਾਰੀਆਂ ਦੇ ਨਾਲ ਹੱਥ ਮਿਲਾਇਆ। ਇਹੀ ਮੇਰੀ ਉਨ੍ਹਾਂ ਦੇ ਨਾਲ ਪਹਿਲੀ ਮੁਲਾਕਾਤ ਸੀ। ਉਸ ਸਮੇਂ ਸਾਡੇ ਕਪਤਾਨ, ਮਹੇਂਦਰ ਸਿੰਘ ਧੋਨੀ ਨੇ ਮੇਰਾ ਉਨ੍ਹਾਂ ਦੇ ਨਾਲ ਪਰੀਚੈ ਕਰਵਾਇਆ। ਮੋਦੀ ਜੀ ਨੇ ਮੁਸਕਰਾਏ ਅਤੇ ਧੋਨੀ ਨੂੰ ਕਿਹਾ, "ਇਸ ਦਾ ਖਿਆਲ ਰੱਖਣਾ... ਉਹ ਸਾਡਾ ਲੜਕਾ ਹੈ।" ਉਨ੍ਹਾਂ ਜਿਹੇ ਅਹੁਦੇ ‘ਤੇ ਬੈਠੇ ਕਿਸੇ ਵਿਅਕਤੀ ਤੋਂ, ਖਾਸ ਕਰਕੇ ਮੇਰੀ ਟੀਮ ਦੇ ਸਾਹਮਣੇ, ਇਹ ਸਾਧਾਰਣ ਜਿਹੀ ਗੱਲ ਸੁਣ ਕੇ ਮੈਨੂੰ ਬਹੁਤ ਮਾਣ ਅਤੇ ਖੁਸ਼ੀ ਹੋਈ।