ਸ਼੍ਰੀ ਵਿਸ਼ਨੂ ਸਾਏ ਦਿਓ, ਮੁੱਖ ਮੰਤਰੀ, ਛੱਤੀਸਗੜ੍ਹ
75 ਸਾਲ ਦੀ ਉਮਰ ਵਿੱਚ, ਪ੍ਰਧਾਨ ਮੰਤਰੀ ਮੋਦੀ ਵਿਅਕਤੀਗਤ ਅਨੁਸ਼ਾਸਨ, ਰਾਜਨੀਤਕ ਦ੍ਰਿੜ੍ਹ ਵਿਸ਼ਵਾਸ ਅਤੇ ਰਾਸ਼ਟਰੀ ਪਰਿਵਰਤਨ ਦੇ ਇੱਕ ਦੁਰਲੱਭ ਸੰਗਮ ਦੀ ਪ੍ਰਤੀਨਿਧਤਾ ਕਰਦੇ ਹਨ। ਗੁਜਰਾਤ ਦੇ ਛੋਟੇ ਜਿਹੇ ਸ਼ਹਿਰ ਵਡਨਗਰ ਤੋਂ ਸ਼ੁਰੂ ਹੋਈ ਉਨ੍ਹਾਂ ਦੀ ਜੀਵਨ ਗਾਥਾ, ਭਾਰਤ ਦੇ ਆਰਥਿਕ ਵਿਕਾਸ, ਸਮਾਜਿਕ ਸੁਧਾਰ ਅਤੇ ਆਲਮੀ ਪੁਨਰ-ਉਥਾਨ ਦੀ ਆਪਣੀ ਯਾਤਰਾ ਨਾਲ ਅਭਿੰਨ ਹੋ ਗਈ ਹੈ।