ਜਦੋ ਮੈਂ ਪ੍ਰਧਾਨ ਮੰਤਰੀ ਦਾ ਸੰਬੋਧਨ (ਅਕਤੂਬਰ ਮਹੀਨੇ ਵਿੱਚ ਸਿਲੀਕੋਨ ਵੈਲੀ ਵਿੱਚ) ਸੁਣਿਆਂ ਤਾਂ ਮੈਂਨੂੰ ਉਸ ਵਿੱਚ ਕਾਫੀ ਜਨੂੰਨ, ਵਿਜ਼ਨ ਅਤੇ ਵੱਡੇ ਪੈਮਾਨੇ ਉੱਤੇ ਸੁਧਾਰ ਨਜ਼ਰ ਆਇਆ ਅਤੇ ਨਾਲ ਇਹ ਵੀ ਕਿ ਭਾਰਤ ਦੇ ਨਿਰਮਾਣ ਵਿੱਚ ਟੈਕਨੋਲੋਜੀ ਅਹਿਮ ਰੋਲ ਨਿਭਾ ਰਹੀ ਹੈ, ਖਾਸ ਤੌਰ ’ਤੇ ਇੱਕ ਖੁਸ਼ਹਾਲ ਦੁਨੀਆ ਦੀ। ਮੈਂ ਜਾਣਦੀ ਸਾਂ ਕਿ ਪ੍ਰਧਾਨ ਮੰਤਰੀ ਨੂੰ ਮਿਲਣ, ਉਨ੍ਹਾਂ ਨਾਲ ਗੱਲਬਾਤ ਕਰਨ ਅਤੇ ਪੂਰੇ ਆਰਥਿਕ ਤੰਤਰ ਤੋਂ ਲਾਭ ਉਠਾਉਣ ਲਈ ਮੈਂ ਭਾਰਤ ਆਉਣਾ ਸੀ। ਮੈਂ ਅਦਭੁੱਤ ਤਰੀਕੇ ਨਾਲ ਪ੍ਰਭਾਵਿਤ ਹਾਂ। ਤੁਹਾਨੂੰ ਉਹ ਦੋਵੇਂ ਵਿਜ਼ਨ ਦੇਖਣ ਨੂੰ ਕਿੱਥੇ ਮਿਲਣਗੇ ਜਿੱਥੇ ਕਾਫੀ ਗਹਿਰਾਈ ਅਤੇ ਵਿਆਪਕਤਾ ਹੋਣ ਅਤੇ ਜਿਸ ਵਿੱਚ ਸਿੱਖਿਆ ਪ੍ਰਾਪਤ ਲੋਕਾਂ ਦਾ ਸ਼ਕਤੀਸ਼ਾਲੀ ਬੌਧਿਕ ਅਧਾਰ ਵੀ ਹੋਵੇ।