ਭਾਰਤ ਹਾਲ ਦੇ ਦਿਨਾਂ 'ਚ ਸਭ ਤੋਂ ਜੀਵੰਤ ਅਤੇ ਰੋਚਕ ਬਜ਼ਾਰਾਂ ਵਿੱਚੋਂ ਇੱਕ ਬਣ ਗਿਆ ਹੈ ਅਤੇ ਇਸ ਸਬੰਧੀ ਇੱਕ ਨਵਾਂ ਉਤਸ਼ਾਹ ਜਾਗਿਆ ਹੈ। ਇੱਥੇ ਉਦਯੋਗ ਅਤੇ ਵਪਾਰ ਦਾ ਵਿਸਤਾਰ ਹੋ ਰਿਹਾ ਹੈ ... ਭਾਰਤ ਦੀ ਰਾਜਨੀਤਕ ਅਗਵਾਈ - ਚਾਹੇ ਕੇਂਦਰ ਹੋਵੇ ਜਾਂ ਰਾਜ - ਭਵਿੱਖ ਨੂੰ ਧਿਆਨ ਵਿੱਚ ਰੱਖਕੇ ਅੱਗੇ ਵਧ ਰਿਹਾ ਹੈ। ਵਿਰਾਸਤ 'ਚ ਜੋ ਵਿਵਸਥਾ ਮਿਲੀ ਹੈ, ਉਹ ਮਾਰਗ 'ਚ ਰੁਕਾਵਟ ਨਹੀਂ ਬਣ ਸਕਦੀ। ਡਿਜੀਟਲ ਇੰਡੀਆ ਨਾਗਰਿਕਾਂ ਨੂੰ ਸਸ਼ਕਤ ਬਣਾਉਣ, ਪਾਰਦਰਸ਼ਤਾ ਲਿਆਉਣ ਅਤੇ ਜ਼ਿੰਮੇਵਾਰੀ ਨਿਰਧਾਰਿਤ ਕਰਨ ਦਾ ਇੱਕੋ -ਇੱਕ ਤਰੀਕਾ ਹੈ। ਲੀਡਰਸ਼ਿਪ ਟੀਮ ਸ਼ਕਤੀਕਰਨ ਅਤੇ ਸੇਵਾਵਾਂ 'ਤੇ ਧਿਆਨ ਦੇ ਰਹੀ ਹੈ; ਟੂਲ ਬਣਾਉਣ ਵਾਲੀਆਂ ਸਾਡੇ ਵਰਗੀਆਂ ਕੰਪਨੀਆਂ ਲਈ ਅਸੀਮਤ ਮੌਕੇ ਉਪਲੱਬਧ ਹਨ।