ਸਾਬਕਾ ਕ੍ਰਿਕਟਰ ਵੈਂਕਟੇਸ਼ ਪ੍ਰਸਾਦ
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਮਿਲਣਾ ਇੱਕ ਸਨਮਾਨ ਦਾ ਅਵਸਰ ਹੈ। ਉਹ ਹਰ ਭਾਰਤੀ ਦੇ ਲਈ ਪ੍ਰੇਰਣਾ ਹਨ। ਉਨ੍ਹਾਂ ਨੇ ਸਮ੍ਰਿੱਧ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ। ਸਾਡੇ ਦਰਮਿਆਨ ਇੱਕ ਸਾਰਥਕ ਗੱਲਬਾਤ ਹੋਈ ਅਤੇ ਮੇਰੇ ਲਈ ਇਹ ਇੱਕ ਸੁਪਨੇ ਦੇ ਸੱਚ ਹੋਣ ਜਿਹਾ ਸੀ। ਉਹ ਜਿਸ ਸਮਰਪਣ ਨਾਲ ਦੇਸ਼ ਦੇ ਲਈ ਕੰਮ ਕਰ ਰਹੇ ਹਨ, ਉਸ ਦੇ ਲਈ ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਹਰੇਕ ਭਾਰਤੀ 'ਸ਼੍ਰੇਸ਼ਟ ਭਾਰਤ' ਦੇ ਨਿਰਮਾਣ ਦੀ ਦਿਸ਼ਾ ਵਿੱਚ ਉਨ੍ਹਾਂ ਤੋਂ ਪ੍ਰੇਰਣਾ ਲੈਣ।