ਸਾਰਾ ਟੋਡ, ਆਸਟ੍ਰੇਲਿਆਈ ਸੈਲਿਬ੍ਰਿਟੀ ਸ਼ੈੱਫ
ਪ੍ਰਧਾਨ ਮੰਤਰੀ ਅਦਭੁਤ ਸ਼ਖ਼ਸੀਅਤ ਦੇ ਧਨੀ ਹਨ, ਮੈਂ ਉਨ੍ਹਾਂ ਨੂੰ ਮਿਲ ਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਅਤੇ ਦੇਖ ਸਕਦੀ ਹਾਂ ਕਿ ਉਨ੍ਹਾਂ ਨੂੰ ਅਸਲ ਵਿੱਚ ਆਪਣੇ ਦੇਸ਼ ਅਤੇ ਉਸ ਦੇ ਵਿਜ਼ਨ ਦੀ ਕਿਤਨੀ ਪਰਵਾਹ ਹੈ! ਪ੍ਰਧਾਨ ਮੰਤਰੀ ਮੋਦੀ ਅਵਿਸ਼ਵਾਸ਼ਯੋਗ ਤੌਰ 'ਤੇ ਇੱਕ ਪ੍ਰਭਾਵਸ਼ਾਲੀ ਵਿਅਕਤੀ ਹਨ ਅਤੇ ਮੈਨੂੰ ਲਗਦਾ ਹੈ ਕਿ ਇੱਕ ਸਾਧਾਰਣ ਪਿਛੋਕੜ ਤੋਂ ਸ਼ੁਰੂਆਤ ਕਰਕੇ ਦੇਸ਼ ਦੇ ਨੇਤਾ ਬਣਨ ਦੀ ਯਾਤਰਾ ਵਿੱਚ ਉਨ੍ਹਾਂ ਨੇ ਅਸਾਧਾਰਣ ਉਪਲਬਧੀਆਂ ਹਾਸਲ ਕੀਤੀਆਂ ਹਨ। ਆਪਣੀ ਇਸ ਯਾਤਰਾ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਜੋੜਿਆ, ਉਨ੍ਹਾਂ ਨੂੰ ਭਰੋਸਾ ਦਿੱਤਾ। ਅੱਜ ਉਨ੍ਹਾਂ ਦੇ ਨਾਲ ਬੈਠ ਕੇ ਅਤੇ ਗੱਲਬਾਤ ਦੇ ਜ਼ਰੀਏ ਇਹ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਉਹ ਕਿਤਨੇ ਆਕਰਸ਼ਕ ਅਤੇ ਅਸਲ ਵਿੱਚ ਸਰਗਰਮ ਹਨ।