ਮੈਂ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਪ੍ਰਾਚੀਨ ਭਾਰਤੀ ਸੰਸਕ੍ਰਿਤੀ ਦੇ ਆਯੁਰਵੇਦਿਕ ਸਿਧਾਂਤਾਂ ਅਤੇ ਬਿਹਤਰੀਨ ਸਥਾਨਕ ਸਮੱਗਰੀਆਂ ਦੇ ਉਪਯੋਗ ਅਤੇ ਉਨ੍ਹਾਂ ਦੇ ਸਿਹਤ ਲਾਭਾਂ ‘ਤੇ ਗੱਲਬਾਤ ਕੀਤੀ। ਸਾਡੀ ਗੱਲਬਾਤ ਨੇ ਭਾਰਤ ਦੇ ਪ੍ਰਤੀ ਮੇਰੇ ਪ੍ਰੇਮ, ਫੂਡ ਇੰਡਸਟ੍ਰੀ ਦੇ ਪ੍ਰਤੀ ਮੇਰੇ ਪੈਸ਼ਨ ਨੂੰ ਪੁਸ਼ਟ ਕੀਤਾ ਅਤੇ ਇਸ ਦਿਸ਼ਾ ਵਿੱਚ ਮੇਰੇ ਸਹੀ ਟ੍ਰੈਕ 'ਤੇ ਹੋਣ ਦੀ ਪੁਸ਼ਟੀ ਵੀ ਕੀਤੀ। ਮੋਹਕ ਗੱਲਬਾਤ ਤੋਂ ਇਲਾਵਾ, ਅਸੀਂ ਆਗਾਮੀ ਕਦਮਾਂ ਦੀ ਚਰਚਾ ਵੀ ਕੀਤੀ, ਜਿਸ ਨੇ ਮੇਰੇ ਅੱਗੇ ਦੇ ਮਾਰਗ ਨੂੰ ਸਪਸ਼ਟ ਦਿਸ਼ਾ ਦਿੱਤੀ। ਮੋਦੀ ਜੀ ਦੇ ਮਾਰਗਦਰਸ਼ਨ ਅਤੇ ਸਮਰਥਨ ਦੇ ਲਈ ਆਭਾਰੀ ਹਾਂ, ਜੋ ਭਵਿੱਖ ਦੇ ਮੇਰੇ ਪ੍ਰਯਤਨਾਂ ਨੂੰ ਆਕਾਰ ਦੇਣ ਵਿੱਚ ਸਹਾਇਕ ਹੋਣਗੇ।