ਤੁਸੀਂ ਜਿਵੇਂ ਅੰਤਰਰਾਸ਼ਟਰੀ ਮੰਚਾਂ ’ਤੇ ਦੇਸ਼ ਦੀ ਪ੍ਰਤੀਨਿੱਧਤਾ ਕਰ ਰਹੇ ਹੋ ਉਸ ਤੇ ਸਾਨੂੰ ਨਿਸ਼ਚਿਤ ਮਾਣ ਹੀ ਹੈ। ਇਹ ਤੁਹਾਡੇ ਅਣਥੱਕ ਯਤਨਾਂ ਦਾ ਨਤੀਜਾ ਹੈ ਕਿ ਭਾਰਤ ਨੂੰ ਇੱਕ ਉਭਰਦੇ ਰਾਸ਼ਟਰ ਵਜੋਂ ਵਿਸ਼ਵ ਵਿੱਚ ਸਥਾਨ ਪ੍ਰਾਪਤ ਹੋਇਆ ਹੈ। ਤੁਹਾਡੀ ਮਿਸਾਲੀ ਅਗਵਾਈ ਤੇ ਤਹਿਤ ਹੁਣ ਵੱਖ-ਵੱਖ ਵਿਕਾਸ ਸੰਬੰਧੀ ਗਤੀਵਿਧੀਆਂ ਨਿਸਚਿਤ ਹੀ ਆਮ ਆਦਮੀ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਦਾ ਕੰਮ ਕਰੇਗੀ। “ ਸਬਕਾ ਸਾਥ, ਸਬਕਾ ਵਿਕਾਸ” ਨਿਰਸੰਦੇਹ ਸਮਾਜ ਦੇ ਸਾਰੇ ਵਰਗਾਂ ਵਿੱਚ ਖੁਸ਼ਹਾਲੀ ਲਿਆਵੇਗਾ।