ਸੁਦਰਸ਼ਨ ਪਟਨਾਇਕ, ਅੰਤਰਰਾਸ਼ਟਰੀ ਸੈਂਡ ਆਰਟਿਸਟ
ਪ੍ਰਧਾਨ ਮੰਤਰੀ ਵਜੋਂ ਉਹ ਜਿਨ੍ਹਾਂ ਦੇਸ਼ਾਂ ਦੀ ਯਾਤਰਾ `ਤੇ ਜਾਂਦੇ ਹਨ ਉੱਥੇ ਸਮ੍ਰਿੱਧ ਭਾਰਤੀ ਸਭਿਆਚਾਰ ਨੂੰ ਹੁਲਾਰਾ ਦਿੰਦੇ ਹਨ। ਭਗਵਾਨ ਜਗਨਨਾਥ ਦੇ ਧਾਮ ਅਤੇ ਸੱਭਿਆਚਾਰਕ ਰੂਪ ਤੋਂ ਸਮ੍ਰਿਧ ਓਡੀਸ਼ਾ ਦੇ ਇੱਕ ਕਲਾਕਾਰ ਵਜੋਂ ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਦੇਸ਼ ਭਰ ਦੇ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਉਨ੍ਹਾਂ ਦੇ ਸਵੱਛ ਭਾਰਤ, ਬੇਟੀ ਬਚਾਓ ਬੇਟੀ ਪੜ੍ਹਾਓ ਵਰਗੇ ਨਵੇਂ ਅਤੇ ਪ੍ਰਭਾਵੀ ਪ੍ਰੋਗਰਾਮਾਂ ਨੇ ਆਮ ਨਾਗਰਿਕਾਂ ਦੇ ਦਿਲ ਨੂੰ ਛੂਹ ਲਿਆ। ਮੈਂ ਭਾਗਸ਼ਾਲੀ ਹਾਂ ਹੈ ਕਿ ਮੈਨੂੰ ਕਈ ਮੌਕਿਆਂ `ਤੇ ਆਪਣੀ ਸੈਂਡ ਕਲਾ ਰਾਹੀਂ ਇਸ ਨੂੰ ਹੁਲਾਰਾ ਦੇਣ ਦਾ ਮੌਕਾ ਮਿਲਿਆ ਹੈ।