ਬਜਟ ਕਲੀਨਿਕਲ ਰਿਸਰਚ ਲਈ ਇੱਕ ਗਲੋਬਲ ਹੱਬ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ। ਬਾਇਓਫਾਰਮਾ ਸ਼ਕਤੀ (ਨੌਲਿਜ, ਟੈਕਨੋਲੋਜੀ ਅਤੇ ਇਨੋਵੇਸ਼ਨ ਵੱਲੋਂ ਸਿਹਤ ਸੰਭਾਲ਼ ਤਰੱਕੀ ਲਈ ਰਣਨੀਤੀ) ਪਹਿਲਕਦਮੀ, 1,000 ਤੋਂ ਵੱਧ ਮਾਨਤਾ ਪ੍ਰਾਪਤ ਭਾਰਤੀ ਕਲੀਨਿਕਲ ਟ੍ਰਾਇਲ ਸਾਈਟਾਂ ਦੇ ਇੱਕ ਨੈੱਟਵਰਕ ਦੀ ਸਿਰਜਣਾ ਦੀ ਕਲਪਨਾ ਕਰਦੀ ਹੈ, ਉੱਚ-ਮੁੱਲ ਵਾਲੀਆਂ ਸੇਵਾਵਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰੇਗੀ, ਅਤੇ ਸਕਿੱਲ ਡਿਵੈਲਪਮੈਂਟਸ, ਨੌਲਿਜ ਟ੍ਰਾਂਸਫਰ ਅਤੇ ਇਨੋਵੇਟਿਵ ਥੈਰੇਪੀਆਂ ਤੱਕ ਜਲਦੀ ਪਹੁੰਚ ਵੱਲ ਲੈ ਜਾਵੇਗੀ।