ਭਾਰਤੀ ਉਦਯੋਗ ਇੰਡੀਆ-ਯੂਨਾਇਟਿਡ ਕਿੰਗਡਮ (ਯੂਕੇ) ਫ੍ਰੀ ਟ੍ਰੇਡ ਐਗਰੀਮੈਂਟ (ਐੱਫਟੀਏ) ਦਾ ਬਹੁਤ ਆਸ਼ਾਵਾਦੀ ਢੰਗ ਨਾਲ ਸੁਆਗਤ ਕਰਦਾ ਹੈ। ਇਹ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ, ਬਜ਼ਾਰ ਪਹੁੰਚ ਨੂੰ ਅਸਾਨ ਬਣਾਉਣ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਗਾਂਹਵਧੂ ਸਾਂਝੇਦਾਰੀ ਸਥਾਪਿਤ ਕਰਦਾ ਹੈ, ਮਜ਼ਬੂਤ ਦੁਵੱਲੇ ਸਹਿਯੋਗ ਦੀ ਨੀਂਹ ਰੱਖਦਾ ਹੈ।