ਸੁਪ੍ਰਿਆ ਢਾਂਡਾ, ਵੀਪੀ ਐਂਡ ਕੰਟ੍ਰੀ ਮੈਨੇਜਰ, ਵੈਸਟਰਨ ਡਿਜੀਟਲ
“ਕੇਵਲ 4 ਵਰ੍ਹਿਆਂ ਵਿੱਚ, ਭਾਰਤ ਦੀ ਰੈਂਕਿੰਗ 142 ਤੋਂ 77 ਹੋਣਾ ਬੇਹੱਦ ਚੰਗਾ ਸੰਕੇਤ ਹੈ। ਮੈਨੂੰ ਲਗਦਾ ਹੈ ਕਿ ਇਹ ਕੇਵਲ ਸ਼ੁਰੂਆਤ ਹੈ। ਮੈਂ ਭਾਰਤ ਨੂੰ ਸਿਖਰਲੇ 25 ਦੇਸ਼ਾਂ ਵਿੱਚ ਦੇਖਣਾ ਪਸੰਦ ਕਰਾਂਗੀ। ਇਹ ਬਹੁਤ ਦਿਲਚਸਪ ਹੈ ਕਿ ਇਹ ਗੱਲ ਵੈਸਟਰਨ ਡਿਜੀਟਲ ਕਾਰਪੋਰੇਟ ਤੋਂ ਆਈ ਹੈ, ਜਿੱਥੇ ਅਸੀਂ ਕਈ ਦੇਸ਼ਾਂ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਾਂ। ਇਸ ਨੇ ਭਾਰਤ ਨੂੰ ਇੱਕ ਮਾਰਕੀਟ ਦੇ ਰੂਪ ਵਿੱਚ ਨਿਵੇਸ਼ ਕਰਨ ਲਈ ਹੋਰ ਵਧੇਰੇ ਲਾਹੇਵੰਦ ਬਣਾਇਆ ਹੈ।...ਸਾਡੇ ਕੋਲ ਮਨੋਹਰ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਹਨ, ਜੋ ਦੁਨੀਆ ਦੇ ਸਭ ਤੋਂ ਚੰਗੇ ਪ੍ਰਧਾਨ ਮੰਤਰੀ ਵਿੱਚੋਂ ਇੱਕ ਹਨ।”