ਮੈਂ ਕਹਾਂਗਾ ਕਿ ਮੈਂ ਇਨ੍ਹਾਂ 11 ਵਰ੍ਹਿਆਂ ਵਿੱਚ ਜੋ ਕੁਝ ਵੀ ਦੇਖਿਆ ਹੈ ਅਤੇ ਤੁਸੀਂ ਵੀ ਦੇਖਿਆ ਹੈ, ਭਾਵੇਂ ਉਹ ਬੁਨਿਆਦੀ ਢਾਂਚੇ ਦੇ ਪੱਧਰ 'ਤੇ ਹੋਵੇ, ਤਕਨੀਕ ਦੇ ਪੱਧਰ 'ਤੇ ਹੋਵੇ, ਰੱਖਿਆ ਦੇ ਪੱਧਰ 'ਤੇ ਹੋਵੇ, ਜਾਂ ਕਿਸੇ ਹੋਰ ਪੱਧਰ 'ਤੇ ਹੋਵੇ, ਹਰ 3-4 ਸਾਲ ਦੇ ਬਾਅਦ, ਤੁਹਾਨੂੰ ਵਿਕਾਸ ਦੇਖਣ ਨੂੰ ਮਿਲਦਾ ਹੈ। ਤੁਸੀਂ ਇੱਕ ਸ਼ਕਤੀਸ਼ਾਲੀ ਸਰਕਾਰ ਦੇਖਦੇ ਹੋ। ਤੁਸੀਂ ਇੱਕ ਅਜਿਹੀ ਸਰਕਾਰ ਦੇਖਦੇ ਹੋ ਜਿਸ ਦਾ ਵਿਜ਼ਨ 5 ਸਾਲ ਦਾ ਨਹੀਂ ਬਲਕਿ 2047 ਦਾ ਹੈ। ਇੱਕ ਸਰਕਾਰ ਜਿਸ ਦਾ ਵਿਜ਼ਨ ਦੂਰਗਾਮੀ ਹੋਵੇ, ਉਹ ਉਸੇ ਤਰ੍ਹਾਂ ਕੰਮ ਕਰ ਸਕਦੀ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਸਾਡਾ ਰਾਸ਼ਟਰੀ ਚਰਿੱਤਰ ਇੱਕ ਦੇਸ਼ਭਗਤ ਜਿਹਾ ਬਣ ਗਿਆ ਹੈ।