ਸੁਮਨ ਬੇਰੀ, ਵਾਈਸ ਚੇਅਰਮੈਨ, ਨੀਤੀ ਆਯੋਗ
ਇਹ ਬਜਟ ਇੱਕ ਸੰਤੁਲਿਤ ਅਤੇ ਅਗਾਂਹਵਧੂ ਪਹੁੰਚ ਨੂੰ ਦਰਸਾਉਂਦਾ ਹੈ। ਇਹ ਵਿਸ਼ਵ ਅਰਥਵਿਵਸਥਾ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਦੇ ਹੋਏ ਇੱਕ ਲੰਬੇ ਸਮੇਂ ਦੇ ਵਿਕਾਸ ਦ੍ਰਿਸ਼ਟੀਕੋਣ ਨਾਲ ਤੁਰੰਤ ਵਿੱਤੀ ਵਿਕਲਪਾਂ ਨੂੰ ਜੋੜਦਾ ਹੈ। ਸਭ ਤੋਂ ਵੱਧ, ਇਹ ਬਜਟ ਭਾਸ਼ਣ ਦੇ ਤੀਜੇ ਕਰਤਵ: 'ਸਬਕਾ ਸਾਥ, ਸਬਕਾ ਵਿਕਾਸ' ਦੀ ਭਾਵਨਾ ਵੱਲੋਂ ਸੇਧਿਤ, ਉੱਚ ਵਿਕਾਸ ਨੂੰ ਕਾਇਮ ਰੱਖਣ, ਖੇਤਰਾਂ ਵਿੱਚ ਮੌਕੇ ਪ੍ਰਦਾਨ ਕਰਨ ਅਤੇ ਇੱਕ ਵਧੇਰੇ ਖੁਸ਼ਹਾਲ ਅਤੇ ਸਮਾਵੇਸ਼ੀ ਭਵਿੱਖ ਵੱਲ ਆਪਣੀ ਯਾਤਰਾ ਜਾਰੀ ਰੱਖਣ ਦੀ ਭਾਰਤ ਦੀ ਸਮਰੱਥਾ ਵਿੱਚ ਵਿਸ਼ਵਾਸ ਨੂੰ ਦਰਸਾਉਂਦਾ ਹੈ।