ਸੁਮਨ ਬੇਰੀ, ਵਾਈਸ ਚੇਅਰਮੈਨ, ਨੀਤੀ ਆਯੋਗ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਭਾਰਤ, ਇੱਕ ਵਧਦੀ ਹੋਈ ਅਰਥਵਿਵਸਥਾ ਹੈ ਜਿਸ ਦੇ ਵਪਾਰ ਅਤੇ ਪੂੰਜੀ ਦੀਆਂ ਜ਼ਰੂਰਤਾਂ ਵਧ ਰਹੀਆਂ ਹਨ, ਉਸ ਨੂੰ ਗਲੋਬਲ ਮਾਰਕਿਟ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ: ਵਧੇਰੇ ਨਿਰਯਾਤ ਕਰਨਾ ਚਾਹੀਦਾ ਹੈ ਅਤੇ ਸਥਿਰ, ਲੰਬੇ ਸਮੇਂ ਦੇ ਨਿਵੇਸ਼ ਨੂੰ ਆਕਰਸ਼ਿਤ ਕਰਨਾ ਚਾਹੀਦਾ ਹੈ। ਇਸ ਅਨੁਸਾਰ, ਇਹ ਬਜਟ ਘਰੇਲੂ ਨੀਤੀਗਤ ਤਰਜੀਹਾਂ ਨੂੰ ਵੱਡੇ ਵਪਾਰ ਅਤੇ ਨਿਵੇਸ਼ ਸਮਝੌਤਿਆਂ ਰਾਹੀਂ ਭਾਰਤ ਦੇ ਵਧਦੇ ਰੁਝਾਨ ਨਾਲ ਜੋੜਦਾ ਹੈ।