ਇਹ ਇੱਕ ਸ਼ਾਨਦਾਰ ਮੀਟਿੰਗ ਸੀ। ਪ੍ਰਧਾਨ ਮੰਤਰੀ ਮੋਦੀ ਦੀ ਸ਼ਖ਼ਸੀਅਤ ਅਦਭੁਤ ਹੈ। ਉਨ੍ਹਾਂ ਦੀ ਐਨਰਜੀ ਅਤੇ ਵਿਜ਼ਨ ਸਾਨੂੰ ਪ੍ਰੇਰਿਤ ਕਰਦੇ ਹਨ। ਅਸੀਂ ਭਾਰਤ ਵਿੱਚ ਆਪਣੇ ਨਿਵੇਸ਼ ਅਤੇ ਇਸ ਦੇ ਵਿਸਤਾਰ ਬਾਰੇ ਚਰਚਾ ਕੀਤੀ। ਅਸੀਂ ਉਦਯੋਗਿਕ ਭੂਮੀ ਦਾ ਅਧਿਗ੍ਰਹਿਣ ਕਰ ਰਹੇ ਹਾਂ, ਅਸੀਂ ਭਾਰਤ ਵਿੱਚ ਵਿਭਿੰਨ ਖੇਤਰਾਂ ਵਿੱਚ ਮੈਨੂਫੈਕਚਰਿੰਗ ਵਿੱਚ ਨਿਵੇਸ਼ ਕਰਾਂਗੇ... ਅਸੀਂ ਲਗਭਗ 20 ਵਰ੍ਹਿਆਂ ਤੋਂ ਭਾਰਤ ਵਿੱਚ ਹਾਂ। ਇਸ ਲਈ, ਮਾਰਕਿਟ ਦਾ ਸਾਡਾ ਅਪ੍ਰੇਸ਼ਨ ਅਨੁਭਵ ਅਤੇ ਨਾਲਿਜ ਸਾਨੂੰ ਸਾਹਸ ਅਤੇ ਆਤਮਵਿਸ਼ਵਾਸ ਦਿੰਦਾ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ... ਸਾਨੂੰ ਪ੍ਰੇਰਿਤ ਕਰ ਰਹੀਆਂ ਹਨ ਅਤੇ ਸਾਨੂੰ ਭਾਰਤ ਵਿੱਚ ਹੋਰ ਭੀ ਅਧਿਕ ਵਿਸਤਾਰ ਕਰਨ ਦੀ ਆਗਿਆ ਦੇ ਰਹੀਆਂ ਹਨ।