ਸੁੰਦਰ ਪਿਚਾਈ, ਮੁੱਖ ਕਾਰਜਕਾਰੀ ਅਧਿਕਾਰੀ, ਗੂਗਲ
ਪ੍ਰਧਾਨ ਮੰਤਰੀ ਮੋਦੀ ਨਾਲ ਹੋਈ ਮੀਟਿੰਗ ਸਫਲ ਰਹੀ, ਕਈ ਉਦਯੋਗਾਂ 'ਤੇ ਚਰਚਾ ਹੋਈ। ਹਰ ਕੋਈ ਭਾਰਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ ਕਰਨ ਲਈ ਉਤਸ਼ਾਹਿਤ ਹੈ ਅਤੇ ਮੈਂ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਹਾਂ ਕਿ ਅਸੀਂ ਸਾਰੇ ਇਕੱਠੇ ਮਿਲ ਕੇ ਕੀ ਕਰ ਸਕਦੇ ਹਾਂ। ਜੀਐੱਸਟੀ ਲਾਗੂ ਕਰਨਾ ਮੁਸ਼ਕਲ ਸੀ, ਇਸ ਨੂੰ ਲਾਗੂ ਹੁੰਦੇ ਦੇਖਣ ਲਈ ਉਤਸੁਕ ਹਾਂ। ਇਸ ਤੋਂ ਪਤਾ ਲਗਦਾ ਹੈ ਕਿ ਦ੍ਰਿੜ੍ਹ ਸੰਕਲਪ ਨਾਲ ਵੱਡੇ ਸੁਧਾਰ ਲਿਆਏ ਜਾ ਸਕਦੇ ਹਨ।