ਹਾਂ, ਮੈਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਵਿਅਕਤੀਗਤ ਤੌਰ 'ਤੇ ਚਾਰ ਵਾਰ ਮਿਲਣ ਦੀ ਸੁਭਾਗ ਪ੍ਰਾਪਤ ਹੋਇਆ ਲੇਕੀਨ ਇਸ ਤੋਂ ਪਹਿਲਾਂ ਕਿ ਮੈਂ ਇਸ 'ਤੇ ਕਹਾਂ, ਪ੍ਰਧਾਨ ਮੰਤਰੀ ਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਤੁਸੀਂ ਆਪਣੀਆਂ ਕੋਸ਼ਿਸ਼ਾਂ ਨਾਲ ਇਸ ਦੇਸ਼ ਦੀ ਪੂਰੀ ਸਮੱਰਥਾ ਨੂੰ ਪੂਰਾ ਕਰ ਸਕੋ। ਆਖਰਕਾਰ ਸਾਡੇ ਕੋਲ ਇੱਕ ਅਜਿਹੇ ਪ੍ਰਧਾਨ ਮੰਤਰੀ ਹਨ ਜੋ ਜ਼ਮੀਨ ਤੋਂ ਉੱਠ ਕੇ ਸਾਡੇ ਵਿੱਚ ਆਏ, ਜੋ ਚਾਂਦੀ ਦਾ ਚੱਮਚ ਲੈ ਕੇ ਪੈਦਾ ਨਹੀਂ ਹੋਏ ਅਤੇ ਜੋ ਆਮ ਆਦਮੀ ਦੀ ਨਬਜ਼ ਪਛਾਣਦੇ ਹਨ, ਅਤੇ ਮਿਹਨਤ ਨਾਲ ਕੰਮ ਕਰਦੇ ਹਨ। ਉਨ੍ਹਾਂ ਦੇ ਕਰੀਬੀ ਇੱਕ ਕੈਬਨਿਟ ਮੰਤਰੀ ਨੇ ਇੱਕ ਦਿਨ ਮੈਨੂੰ ਉਨ੍ਹਾਂ ਬਾਰੇ ਦੱਸਿਆ ਕਿ, 'ਉਹ ਕਰਮਯੋਗੀ ਹਨ ਜੋ ਬਿਨ੍ਹਾਂ ਥੱਕਿਆਂ ਹੋਏ ਨਾ ਸਿਰਫ਼ ਕੰਮ ਕਰਦੇ ਹਨ ਸਗੋਂ ਹੋਰਾਂ ਨੂੰ ਵੀ ਦੌੜਾਈ ਰਖਦੇ ਹਨ।' ਉਸ ਦਾ ਨਤੀਜਾ ਦਿਖਾਈ ਦਿੰਦਾ ਹੈ : ਆਰਥਿਕ ਵਿਕਾਸ ਹੋ ਰਿਹਾ ਹੈ ਜੋ ਸਾਡੇ ਗੁਆਂਢੀਆਂ ਲਈ ਪਰੇਸ਼ਾਨੀ ਦਾ ਸਬੱਬ ਬਣ ਗਿਆ ਹੈ, ਵਿਰਾਸਤ 'ਚ ਮਿਲੀ ਅਰਾਜਕਤਾ ਤੋਂ ਅਜ਼ਾਦੀ ਹਾਸਲ ਕਰਨਾ ਕੋਈ ਅਸਾਨ ਕੰਮ ਨਹੀਂ ਹੈ। ਇੱਥੇ ਸਮੱਸਿਆਵਾਂ ਜ਼ਰੂਰ ਹਨ। ਉਨ੍ਹਾਂ ਵਿੱਚੋਂ ਕੁਝ ਅਜਿਹੀਆਂ ਸਮੱਸਿਆਵਾਂ ਹਨ ਜੋ ਸਾਲਾਂ ਤੋਂ ਦੱਬੀਆਂ ਹੋਈਆਂ ਹਨ ਅਤੇ ਹੁਣ ਭਿਆਨਕ ਰੂਪ ਲੈ ਕੇ ਉੱਭਰੀਆਂ ਹਨ, ਕਸ਼ਮੀਰ 'ਚ ਸ਼ੁਰੂ ਹੋਈ ਹਿੰਸਾ, ਅਸਹਿਣਸ਼ੀਲਤਾ 'ਤੇ ਬਹਿਸ, ਗਊ ਹੱਤਿਆ ਦਾ ਬਦਸੂਰਤ ਪਹਿਲੂ ਆਦਿ ਅਜਿਹੀਆਂ ਹੀ ਸੱਮਸਿਆਵਾਂ ਹਨ। ਕੁੱਝ ਕੁਲੀਨ ਵਰਗ ਦੇ ਲੋਕਾਂ ਨੂੰ ਇਹ ਗੱਲ ਨਹੀਂ ਪਚ ਰਹੀ ਕਿ ਇੱਕ ਚਾਹ ਵੇਚਣ ਵਾਲਾ ਲੜਕਾ ਪ੍ਰਧਾਨ ਮੰਤਰੀ ਕਿਵੇਂ ਬਣ ਗਿਆ। ਮੈਂ ਤੁਹਾਡਾ ਧਿਆਨ ਉਸ ਪਾਸੇ ਖਿੱਚਣਾ ਚਾਹਾਂਗਾ ਕਿ ਜਦੋਂ ਵੀ ਸਮੁੰਦਰ ਮੰਥਨ ਜਿਹੀਆਂ ਚੀਜਾਂ ਸ਼ੁਰੂ ਹੁੰਦੀਆਂ ਹਨ ਤਾਂ ਸਭ ਤੋਂ ਪਹਿਲਾਂ ਜ਼ਹਿਰ ਬਾਹਰ ਨਿਕਲਦੀ ਹੈ ਅਤੇ ਬਾਅਦ 'ਚ ਅੰਮ੍ਰਿਤ। ਸਾਨੂੰ ਅੰਮ੍ਰਿਤ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਵਿਸ਼ਵਾਸ ਹੈ ਕਿ ਉਹ ਜ਼ਰੂਰ ਪ੍ਰਗਟ ਹੋਵੇਗਾ। ਹੁਣ ਮੇਰੀ ਨਰੇਂਦਰ ਮੋਦੀ ਜੀ ਦੇ ਨਾਲ ਵਿਅਕਤੀਗਤ ਮੁਲਾਕਾਤ ਬਾਰੇ । ਉਨ੍ਹਾਂ ਨਾਲ ਮੇਰੀ ਪਹਿਲੀ ਮੁਲਾਕਾਤ ਉਸ ਸਮੇਂ ਹੋਈ ਸੀ ਜਦੋਂ ਉਹ ਕੇਵਲ ਗੁਜਰਾਤ ਦੇ ਮੁੱਖ ਮੰਤਰੀ ਸਨ। ਮੇਰੀ ਆਤਮਕਥਾ 'ਅਪ੍ਰੇਂਟਿਸਡ ਟੂ ਏ ਹਿਮਾਲਿਅਨ ਮਾਸਟਰ'(Apprenticed to a Himalayan Master) ਦੇ ਗੁਜਰਾਤੀ ਅਨੁਵਾਦ ਦਾ ਸ਼ੁਰੂਆਤ ਕੀਤੀ ਜਾ ਰਹੀ ਸੀ। ਸ਼੍ਰੀ ਨਰੇਂਦਰ ਮੋਦੀ ਨੂੰ ਅਧਿਕਾਰਤ ਤੌਰ 'ਤੇ ਬੀਜੇਪੀ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਜਾਣਾ ਸੀ ਅਤੇ ਉਨ੍ਹਾਂ ਨੇ ਸ਼ਾਮ ਨੂੰ ਦਿੱਲੀ ਜਾਣਾ ਸੀ। ਇਸ ਲਈ ਮੈਨੂੰ ਗਾਂਧੀ ਨਗਰ ਸਥਿਤ ਉਨ੍ਹਾਂ ਦੇ ਨਿਵਾਸ 'ਤੇ ਸਵੇਰੇ ਹੀ ਬੁਲਾਇਆ ਗਿਆ ਸੀ। ਉਨ੍ਹਾਂ ਵਿਅਕਤੀਗਤ ਰੂਪ 'ਚ ਦਿਲੋਂ ਮੇਰਾ ਸਵਾਗਤ ਕੀਤਾ ਅਤੇ ਇਹ ਮੰਨਦੇ ਹੋਏ ਕਿ ਮੈਂ ਅਸਲ ਵਿੱਚ ਕੁਝ ਵੀ ਸੀ ਮੈਂ ਉਨ੍ਹਾਂ ਦੇ ਸ਼ਿਸ਼ਟਾਚਾਰ ਅਤੇ ਧੀਰਜ ਨੂੰ ਵੇਖ ਹੈਰਾਨ ਰਹਿ ਗਿਆ। ਇੱਕ ਅਜਿਹਾ ਵਿਅਕਤੀ ਜੋ ਇੱਕ ਪ੍ਰਧਾਨ ਮੰਤਰੀ ਬਣਨ ਵਾਲਾ ਸੀ, ਉਹ ਬੇਹੱਦ ਚੰਗਾ ਸੀ। ਜਦੋਂ ਮੈਂ ਉਨ੍ਹਾਂ ਨਾਲ ਇਸ ਬਾਰੇ ਗੱਲ ਸਾਂਝੀ ਕੀਤੀ ਕਿ ਮੈਂ ਫਿਰਕੂ ਸਦਭਾਵਨਾ ਲਈ ਕੰਨਿਆਕੁਮਾਰੀ ਤੋਂ ਕਸ਼ਮੀਰ ਤਕ ਇੱਕ ਮੈਰਾਥਨ ਪਦਯਾਤਰਾ ਦੀ ਸ਼ੁਰੂਆਤ ਕਰ ਰਿਹਾ ਹਾਂ ਤਾਂ ਉਨ੍ਹਾਂ ਨੇ ਮੈਨੂੰ ਉਤਸ਼ਾਹਤ ਕੀਤਾ ਅਤੇ ਕਿਹਾ ਕਿ ਉਹ ਗੁਜਰਾਤ 'ਚ ਸਾਡੀ ਮਦਦ ਕਰਨਗੇ। ਮੈਨੂੰ ਯਾਦ ਹੈ ਕਿ ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਸ਼ਾਇਦ ਉਸ ਸਮੇਂ ਦਿੱਲੀ ਵਿੱਚ ਹੋਣਗੇ ਤਾਂ ਉਹ ਮੁਸਕੁਰਾਏ ਅਤੇ ਕੁਝ ਨਹੀਂ ਬੋਲੇ। ਮੇਰੀ ਉਨ੍ਹਾਂ ਨਾਲ ਅਗਲੀ ਮੁਲਾਕਾਤ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਦੇ ਕਰੀਬ ਇੱਕ ਮਹੀਨੇ ਬਾਅਦ ਹੀ ਹੋਈ। ਮੈਂ ਅਮਰੀਕਾ ਜਾ ਰਿਹਾ ਸੀ ਅਤੇ ਇੱਕ ਬੈਠਕ ਲਈ ਬੁਲਾਇਆ ਗਿਆ। ਮੈਂ ਉਨ੍ਹਾਂ ਨੂੰ ਵਧਾਈ ਦਿੱਤੀ। ਇੱਕ ਵਾਰ ਫਿਰ ਉਨ੍ਹਾਂ ਨੇ ਬੜੀ ਹਲੀਮੀ ਨਾਲ 7 ਰੇਸ ਕੋਰਸ ਰੋਡ 'ਤੇ ਸਥਿਤ ਨਿਵਾਸ 'ਤੇ ਮੇਰਾ ਸਵਾਗਤ ਕੀਤਾ। ਸਿਰਫ਼ ਅਸੀਂ ਦੋਵੇਂ ਹੀ ਸਾਂ ਕੋਈ ਸੁਰਖਿਆ ਜਾਂ ਸਕੱਤਰ ਨਹੀਂ। ਅਸੀਂ ਗੱਲ ਕੀਤੀ। ਉਹ ਆਪਣੀਆਂ ਜਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲੈਣ ਲਈ ਤਿਆਰ ਸਨ। ਤੀਜੀ ਮੁਲਾਕਾਤ ਬੰਗਲੌਰ 'ਚ ਆਯੋਜਿਤ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦੌਰਾਨ ਹੋਈ। ਪੈਦਲ ਯਾਤਰਾ ਬੰਗਲੌਰ ਨੂੰ ਹੋ ਕੇ ਜਾ ਰਹੀ ਸੀ। ਉਹ ਮੈਨੂੰ ਰਾਜ ਭਵਨ 'ਚ ਮਿਲੇ। ਉਸ ਸਮੇਂ ਮੇਰੀ ਸਿਹਤ ਅਤੇ ਪਦਯਾਤਰਾ ਕਿਹੋ ਜਿਹੀ ਚਲ ਰਹੀ ਹੈ ਦੇ ਬਾਰੇ ਪੁੱਛਿਆ ਇੱਥੋਂ ਤਕ ਕਿ ਚੰਗੀ ਸਲਾਹ ਵੀ ਦਿੱਤੀ। ਚੌਥੀ ਮੁਲਾਕਾਤ ਇੱਕ ਵਾਰ ਫਿਰ ਤੋਂ 7 ਰੇਸ ਕੋਰਸ ਰੋਡ 'ਚ ਹੀ ਹੋਈ। ਪਦਯਾਤਰਾ ਦਿੱਲੀ ਦੇ ਨੇੜੇ ਸੀ। ਉਨ੍ਹਾਂ ਦਿਨਾਂ 'ਚ ਅਸਹਿਣਸ਼ੀਲਤਾ ਦਾ ਮੁੱਦਾ ਮੀਡੀਆ 'ਚ ਛਾਇਆ ਹੋਇਆ ਸੀ। ਉਨ੍ਹਾਂ ਨੇ ਗੰਭੀਰ ਚਿੰਤਾ ਪ੍ਰਗਟਾਈ ਅਤੇ ਇੱਕ ਵਾਰ ਫਿਰ ਤੋਂ ਫਿਰਕੂ ਸਦਭਾਵਨਾ ਲਿਆਉਣ ਦੀ ਕੋਸ਼ਿਸ਼ ਲਈ ਸ਼ੁਭਕਾਮਨਾਵਾਂ ਦਿੱਤੀਆਂ। ਹਾਲਾਂਕਿ, ਇਸ ਸਭ ਤੋਂ ਵਧ ਕੇ ਇਹ ਸੀ ਕਿ ਜਿਵੇਂ ਪਦਯਾਤਰਾ ਸਵੇਰੇ ਕਰੀਬ 6:30 ਵਜੇ ਗੁਜਰਾਤ 'ਚ ਪੁੱਜੀ ਮੇਰੇ ਸਹਿਯੋਗੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮੇਰੇ ਸੁਖਦ ਅਸਚਰਜ ਦੀ ਕਲਪਨਾ ਕਰੋ, ਜਿਵੇਂ ਹੀ ਲਾਈਨ ਜੁੜੀ ਅਤੇ ਪ੍ਰਧਾਨ ਮੰਤਰੀ ਨੇ ਮੇਰੇ ਨਾਲ ਸਿੱਧੇ ਗੱਲ ਕੀਤੀ : 'ਤੁਹਾਡਾ ਗੁਜਰਾਤ ਵਿੱਚ ਸਵਾਗਤ ਹੈ। ਸਭ ਠੀਕ ਹੈ? ਤੁਹਾਡੀ ਸਿਹਤ ਕਿਵੇਂ ਹੈ।' ਇੱਕ ਵਿਸ਼ਾਲ ਦੇਸ਼ ਦਾ ਪ੍ਰਧਾਨ ਮੰਤਰੀ ਅਜਿਹਾ ਹੋਣਾ ਚਾਹੀਦਾ ਹੈ। ਅਣਗਿਣਤ ਜਿੰਮੇਵਾਰੀਆਂ ਦੇ ਬਾਵਜੂਦ ਪਦਯਾਤਰਾ 'ਤੇ ਨਜ਼ਰ ਬਣਾਈ ਰੱਖੀ ਅਤੇ ਪਦਯਾਤਰਾ 'ਤੇ ਨਜ਼ਰ ਬਣਾਈ ਰਖਣੀ ਚਾਹੀਦੀ ਹੈ ਅਤੇ ਜਿਵੇਂ ਹੀ ਪਦਯਾਤਰਾ ਗੁਜਰਾਤ 'ਚ ਦਾਖਲ ਹੋਈ ਢੁਕਵੇਂ ਸਮੇਂ 'ਤੇ ਸਿਆਸੀ ਤੌਰ 'ਤੇ ਮੇਰੇ ਜਿਹੇ ਤੁੱਛ ਵਿਅਕਤੀ ਨਾਲ ਗੱਲਬਾਤ ਕਰਨ ਦੇ ਬਾਰੇ 'ਚ ਵੀ ਸੋਚ ਲਿਆ ਅਤੇ ਖੁਦ ਗੱਲ ਕੀਤੀ। ਮੈ ਇਸ ਨੂੰ ਇੱਕ ਵਿਅਕਤੀ ਦੇ ਸੁਹਿਰਦ ਪੱਖ ਦੀ ਵਿਸ਼ੇਸ਼ਤਾ ਹੀ ਮੰਨਾਂਗਾ ਜਿਸ ਦਾ ਕੁਝ ਲੋਕ ਅਪਮਾਨ ਕਰਨਾ ਚਾਹੁੰਦੇ ਹਨ। ਉਨ੍ਹਾਂ ਦੇ 66ਵੇਂ ਜਨਮ ਦਿਨ ਅਤੇ ਉਨ੍ਹਾਂ ਦੀ ਸਰਕਾਰ ਦੇ ਤੀਜੇ ਸਾਲ ਲਈ ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ, ਲੇਕਿਨ ਇੱਕ ਬੇਨਤੀਂ ਵੀ ਕਰਦਾ ਹਾਂ ਸਰ, ਆਪਣੇ ਜਨਮ ਦਿਨ 'ਤੇ ਸਦਭਾਵਨਾ ਵਜੋਂ, ਕੀ ਤੁਸੀਂ ਵਿਅਕਤੀਗਤ ਤੌਰ 'ਤੇ ਮੇਰੇ ਗ੍ਰਹਿ ਰਾਜ(Hometown) 'ਚ ਉੱਤਰੀ ਕੇਰਲ 'ਚ ਲੈਫਟ ਅਤੇ ਰਾਈਟ ਦਰਮਿਆਨ ਛਿੜੀ ਭਿਆਨਕ ਹਿੰਸਾ ਦਾ ਗੱਲਬਾਤ ਰਾਹੀਂ ਹੱਲ ਕੱਢਣ ਲਈ ਅੱਗੇ ਆਓਗੇ ਅਤੇ ਸ਼ਾਇਦ ਕਸ਼ਮੀਰ 'ਚ ਵੀ ਅਜਿਹਾ ਹੀ ਕਰਨਾ ਹੋਵੇ। ਜਿੱਥੋਂ ਤਕ ਕੇਰਲ ਦੀ ਗੱਲ ਹੈ ਮੈਨੂੰ ਇਹ ਹਕੀਕਤ ਪਤਾ ਹੈ ਕਿ ਦੋਵੇਂ ਧਿਰਾਂ ਗੱਲਬਾਤ ਚਾਹੁੰਦੀਆਂ ਹਨ। ਇਹੋ ਸਮਾਂ ਹੈ ਕਿ ਇਸ ਗਤੀਰੋਧ ਨੂੰ ਖ਼ਤਮ ਕੀਤਾ ਜਾਵੇ ਅਤੇ ਸਿਰਫ਼ ਤੁਸੀਂ ਪ੍ਰਧਾਨ ਮੰਤਰੀ ਕੇ ਟੂ ਕੇ (ਕੇਰਲ ਤੋਂ ਕਸ਼ਮੀਰ) ਅਜਿਹਾ ਕਰ ਸਕਦੇ ਹੋ।