ਸੰਜੇ ਬਾਰੂ, ਲੇਖਕ ਅਤੇ ਨੀਤੀ ਵਿਸ਼ਲੇਸ਼ਕ, ਸਾਬਕਾ ਸੰਪਾਦਕ, ਇਕਨਾਮਿਕ ਟਾਈਮਜ਼, ਫਾਈਨੈਂਸ਼ੀਅਲ ਐਕਸਪ੍ਰੈਸ ਅਤੇ ਬਿਜਨਸ ਸਟੈਂਡਰਡ
ਮੇਰੀ ਸ਼੍ਰੀ ਨਰੇਂਦਰ ਮੋਦੀ ਨਾਲ ਇਕ ਅਰਥਪੂਰਣ ਗੱਲਬਾਤ ਸਿਰਫ ਇਕ ਵਾਰ ਹੀ ਹੋਈ ਸੀ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਅਤੇ ਮੈਂ ਬਿਜਨਸ ਸਟੈਂਡਰਡ ਦਾ ਸੰਪਾਦਕ ਸੀ। ਕਰੀਬ ਇੱਕ ਘੰਟੇ ਦੀ ਇਸ ਗੱਲਬਾਤ ਦੇ ਦੌਰਾਨ ਮੋਦੀ ਜੀ ਨੇ ਗੁਜਰਾਤ ਦੇ ਆਰਥਿਕ ਅਤੇ ਸਮਾਜਿਕ ਮੁੱਦਿਆਂ ਦੇ ਸਾਰੇ ਪਹਿਲੂਆ ਅਤੇ ਭਵਿੱਖ ਦੇ ਲਈ ਉਨ੍ਹਾਂ ਦੀਆਂ ਯੋਜਨਾਵਾਂ ਬਾਰੇ ਦੱਸਿਆ ਸੀ। ਮੈਂ ਤੱਥਾਂ ਅਤੇ ਅੰਕੜਿਆਂ ਦੇ ਬਾਰੇ ਉਨ੍ਹਾਂ ਦੀ ਸਮਝ, ਵਿਕਾਸ ਸੰਬੰਧੀ ਤਰਜੀਹਾਂ ਅਤੇ ਚੁਣੌਤੀਆਂ ਦੇ ਬਾਰੇ ਉਨ੍ਹਾਂ ਦੀ ਗਹਿਰੀ ਸਮਝ ਤੋਂ ਕਾਫ਼ੀ ਪ੍ਰਭਾਵਿਤ ਹੋਇਆ। ਮੈਂ 2014 ਦੀਆਂ ਚੋਣਾਂ ਦੇ ਦੌਰਾਨ ਵਿਕਾਸ ਨੂੰ ਕੇਂਦਰ ਬਣਾਉਣ ਦਾ ਸਵਾਗਤ ਕੀਤਾ ਸੀ।