ਸੰਜੈ ਮਹਿਰੋਤਰਾ, ਮਾਇਕ੍ਰੋਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ)
ਮੈਂ ਭਾਰਤ ਨੂੰ ਸੈਮੀਕੰਡਕਟਰਸ ਦੇ ਲਈ ਗਲੋਬਲ ਹੱਬ ਬਣਾਉਣ ਦੇ ਵਿਜ਼ਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦਾ ਹਾਂ। ਮਾਇਕ੍ਰੋਨ, ਗੁਜਰਾਤ ਵਿੱਚ ਇੱਕ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ ਫੈਸਿਲਿਟੀ ਦੇ ਨਿਰਮਾਣ ਦੇ ਲਈ ਪ੍ਰਤੀਬੱਧ ਹੈ। ਸਾਡਾ ਅਨੁਮਾਨ ਹੈ ਕਿ ਗੁਜਰਾਤ ਵਿੱਚ ਸਾਡਾ ਪ੍ਰੋਜੈਕਟ ਲਗਭਗ 5,000 ਡਾਇਰੈਕਟ ਜੌਬਸ ਅਤੇ ਕਮਿਊਨਿਟੀ ਵਿੱਚ 15,000 ਅਤਿਰਿਕਤ ਜੌਬਸ ਕ੍ਰਿਏਟ ਕਰੇਗਾ।