ਸੰਦੀਪ ਸੱਭਰਵਾਲ, ਫਾਊਂਡਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਸੋਹਨ ਲਾਲ ਕਮੌਡਿਟੀ ਮੈਨੇਜਮੈਂਟ (SLCM) ਗਰੁੱਪ
ਅੰਤ੍ਰਿਮ ਬਜਟ ਵਿੱਚ ਫਸਲ ਕਟਾਈ ਦੇ ਬਾਅਦ ਦੀਆਂ ਗਤੀਵਿਧੀਆਂ ਨੂੰ ਦਿੱਤਾ ਗਿਆ ਪ੍ਰੋਤਸਾਹਨ ਇੱਕ ਸੁਆਗਤਯੋਗ ਕਦਮ ਹੈ। ਇਹ ਪ੍ਰਾਈਵੇਟ-ਪਬਲਿਕ ਪਾਰਟਨਰਸ਼ਿਪ ਨੂੰ ਪ੍ਰੋਤਸਾਹਿਤ ਕਰਨ ਅਤੇ ਸਟੋਰੇਜ, ਸਪਲਾਈ ਚੇਨ ਦੇ ਨਾਲ-ਨਾਲ ਪ੍ਰਾਇਮਰੀ ਐਂਡ ਸੈਕੰਡਰੀ ਸਟੋਰੇਜ ਸਹਿਤ ਫਸਲ ਕਟਾਈ ਦੇ ਬਾਅਦ ਐਗਰੀਕਲਚਰ ਲੌਜਿਸਟਿਕਸ ਦੇ ਅਲੱਗ-ਅਲੱਗ ਪਹਿਲੂਆਂ ਨੂੰ ਅਡ੍ਰੈੱਸ ਕਰਨ ਦੇ ਲਈ ਇੱਕ ਪਾਜ਼ਿਟਿਵ ਕਦਮ ਹੈ। ਪਹਿਲਾਂ ਤੋਂ ਹੀ ਲਖਪਤੀ ਦੀਦੀ ਦੇ ਦਾਅਰੇ ਵਿੱਚ ਆਉਣ ਵਾਲੀਆਂ ਇੱਕ ਕਰੋੜ ਮਹਿਲਾਵਾਂ ਤੋਂ ਇਲਾਵਾ, ਸਰਕਾਰ ਹੁਣ ਇਸ ਯੋਜਨਾ ਦੇ ਤਹਿਤ 3 ਕਰੋੜ ਨਵੀਆਂ ਲਖਪਤੀ ਦੀਦੀ ਨੂੰ ਸ਼ਾਮਲ ਕਰਨ ਦਾ ਇਰਾਦਾ ਰੱਖਦੀ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਦੇਸ਼ ਦੇ ਗ੍ਰਾਮੀਣ ਹਿੱਸਿਆਂ ਵਿੱਚ ਭਾਰਤੀ ਖੇਤੀਬਾੜੀ ਖੇਤਰ ਵਿੱਚ ਕਈ ਲੋਕਾਂ ਦੇ ਜੀਵਨ ਨੂੰ ਬਦਲ ਦੇਵੇਗੀ।