ਜੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ, ਆਪਣੀ ਆਰਥਕ ਵਿਵਸਥਾ ਦਾ ਆਧੁਨਿਕੀਕਰਨ ਕਰਨਾ ਚਾਹੁੰਦੇ ਹਾਂ, ਕਰ ਪ੍ਰਣਾਲੀਆਂ ਦੀ ਸੰਖਿਆ ਨੂੰ ਘੱਟ ਕਰਨਾ ਚਾਹੁੰਦੇ ਹਾਂ ਅਤੇ ਵਪਾਰ ਕਰਨ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਅਜਿਹੇ ਨਿਰਣੇ ਲੈਣੇ ਹੋਣਗੇ । ਕੁਝ ਸਮੇਂ ਲਈ ਕੁਝ ਪਰੇਸ਼ਾਨੀਆਂ ਹੋਣਗੀਆਂ ਲੇਕਿਨ ਮੈਂ ਮੰਨਦਾ ਹਾਂ ਕਿ ਜੀਐੱਸਟੀ ਇੱਕ ਗੇਮ ਚੇਂਜਰ ਸਿੱਧ ਹੋਵੇਗਾ ਅਤੇ ਇਸ ਦੇ ਲੰਬੇ ਸਮੇਂ ਦੇ ਲਾਭ ਮਿਲਣਗੇ ।