75 ਸਾਲ ਪੁਰਾਣੇ ਇੱਕ ਦੇਸ਼ ਬਾਰੇ ਸੋਚੋ। ਸਾਡੇ ਜੀਵਨ ਕਾਲ ਵਿੱਚ, ਸਾਡੇ ਪਾਸ ਉਦਯੋਗਿਕ ਅਰਥਵਿਵਸਥਾਵਾਂ ਹਨ ਜੋ ਕਦੇ ਉਪਨਿਵੇਸ਼ ਨਹੀਂ ਸਨ, ਕੁਝ ਉਪਨਿਵੇਸ਼ ਸਨ, ਲੇਕਿਨ ਤੁਹਾਨੂੰ ਉਨ੍ਹਾਂ ਤੋਂ ਵੈਸਾ ਰਵੱਈਆ, ਪ੍ਰਤੀਬੱਧਤਾ ਅਤੇ ਦ੍ਰਿੜ੍ਹ ਵਿਸ਼ਵਾਸ ਨਹੀਂ ਮਿਲਦਾ ਜਿਹਾ ਕਿ ਤੁਹਾਨੂੰ ਭਾਰਤ ਤੋਂ ਮਿਲਦਾ ਹੈ। ਜਦੋਂ ਤੁਸੀਂ ਮਹਾਮਾਰੀ ਬਾਰੇ ਸੋਚਦੇ ਹੋ, ਇਸ ਦੌਰਾਨ ਭਾਰਤ ਨੇ ਆਪਣੀਆਂ ਜਨਤਕ ਨੀਤੀਆਂ ਅਤੇ ਸਿਹਤ ਨੂੰ ਕਿਵੇਂ ਸੰਭਾਲ਼ਿਆ; ਇਸ ‘ਤੇ ਵਿਚਾਰ ਕਰਦੇ ਹੋ ਤਾਂ ਇਹ ਹੈਰਾਨੀਜਨਕ ਪ੍ਰਤੀਤ ਹੁੰਦਾ ਹੈ।