ਇੰਡੀਆ-ਯੂਨਾਇਟਿਡ ਕਿੰਗਡਮ (ਯੂਕੇ) ਫ੍ਰੀ ਟ੍ਰੇਡ ਐਗਰੀਮੈਂਟ (ਐੱਫਟੀਏ) 'ਤੇ ਹਸਤਾਖਰ ਦੋਨਾਂ ਦੇਸ਼ਾਂ ਦੇ ਦਰਮਿਆਨ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਇਤਿਹਾਸਿਕ ਕਦਮ ਹੈ। ਇਹ ਸਮਝੌਤਾ ਭਾਰਤ ਦੀ ਨਿਰਯਾਤ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਤਿਆਰ ਹੈ, ਖਾਸ ਕਰਕੇ ਟੈਕਸਟਾਇਲ ਅਤੇ ਕੱਪੜਿਆਂ ਸਮੇਤ ਕਿਰਤ-ਸਬੰਧੀ ਖੇਤਰਾਂ ਵਿੱਚ। ਮਾਣਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਇਹ ਮੀਲ ਪੱਥਰ ਉਪਲਬਧੀ ਘਰੇਲੂ ਨਿਰਮਾਣ ਉਦਯੋਗ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰੇਗੀ, ਨਿਰਯਾਤ ਵਿਕਾਸ ਨੂੰ ਤੇਜ਼ ਕਰੇਗੀ ਅਤੇ ਗਲੋਬਲ ਵੈਲਿਊ ਚੇਨਸ ਵਿੱਚ ਭਾਰਤ ਦੇ ਏਕੀਕਰਣ ਨੂੰ ਗਹਿਰਾ ਕਰੇਗੀ।