ਹਰੀਹਰਨ, ਗਾਇਕ
ਮੈਂ ਇਹ ਭਜਨ (ਸਬਨੇ ਤੁਮਹੇਂ ਪੁਕਾਰਾ ਸ਼੍ਰੀ ਰਾਮ ਜੀ) ਲਗਭਗ 20-25 ਸਾਲ ਪਹਿਲਾਂ ਗਾਇਆ ਸੀ...ਮੈਂ ਅਸਲ ਵਿੱਚ ਹੈਰਾਨ ਹੋਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਗੀਤ ਬਾਰੇ ਲਿਖਿਆ ਅਤੇ ਪੂਰਾ ਦੇਸ਼ ਇਸ ਨੂੰ ਸੁਣ ਰਿਹਾ ਹੈ। ਮੈਨੂੰ ਅਯੁੱਧਿਆ ਆਉਣ ਦਾ ਸੱਦਾ ਮਿਲਿਆ ਹੈ ਅਤੇ 22 ਜਨਵਰੀ ਨੂੰ ਮੈਂ ਆਪਣੇ ਇੱਕ ਮਿੱਤਰ ਦੇ ਨਾਲ ਅਯੁੱਧਿਆ ਜਾਵਾਂਗਾ। ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਹਾਂ ਅਤੇ ਉਨ੍ਹਾਂ ਦੇ ਕੁਝ ਫੰਕਸ਼ਨਾਂ ਵਿੱਚ ਗੀਤ ਭੀ ਗਾਏ ਹਨ, ਲੇਕਿਨ ਜਿਸ ਤਰ੍ਹਾਂ ਉਨ੍ਹਾਂ ਨੇ ਮੇਰੇ ਇਸ ਗੀਤ ਦਾ ਵਖਿਆਨ ਕੀਤਾ ਹੈ, ਉਸ ਨੇ ਮੈਨੂੰ ਰੋਮਾਂਚ ਨਾਲ ਭਰ ਦਿੱਤਾ ਹੈ, ਮੈਂ ਬਹੁਤ ਖੁਸ਼ ਹਾਂ।