ਅਸਾਮ ਦੇ ਲਈ ਇਹ ਕਿੰਨਾ ਇਤਿਹਾਸਿਕ ਦਿਨ ਹੈ! #UnionBudget2025 ਨੇ ਨਾਮਰੂਪ ਵਿੱਚ 12.7 ਲੱਖ ਮੀਟ੍ਰਿਕ ਟਨ ਯੂਰੀਆ ਪਲਾਂਟ ਦਾ ਐਲਾਨ ਕੀਤਾ ਹੈ, ਜੋ ਅਸਾਮ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਸੀ। ਜਗੀਰੋਡ ਵਿਖੇ ਸੈਮੀਕੰਡਕਟਰ ਪਲਾਂਟ ਦੇ ਬਾਅਦ, ਇਹ ਯੂਰੀਆ ਫੈਸਿਲਿਟੀ ਪੂਰੇ ਉੱਤਰ ਪੂਰਬ ਦੇ ਲਈ ਇੱਕ ਬੜਾ ਬਦਲਾਅ ਸਾਬਤ ਹੋਵੇਗੀ। ਇਹ ਨਾ ਸਿਰਫ਼ ਸਾਨੂੰ ਖਾਦ ਦੀ ਉਪਲਬਧਤਾ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਵਿੱਚ ਮਦਦ ਕਰੇਗੀ, ਬਲਕਿ ਸਾਡੇ ਕੁਦਰਤੀ ਗੈਸ ਸੰਸਾਧਨਾਂ ਨੂੰ ਬਿਹਤਰ ਤਰੀਕੇ ਨਾਲ ਚੈਨਲਾਇਜ਼ ਕਰਨ ਵਿੱਚ ਵੀ ਮਦਦ ਕਰੇਗਾ। ਅਸਾਮ ਦੇ ਲੋਕਾਂ ਦੀ ਤਰਫ਼ੋਂ, ਮੈਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ @narendramodi ਜੀ ਅਤੇ ਮਾਣਯੋਗ ਵਿੱਤ ਮੰਤਰੀ ਸ਼੍ਰੀਮਤੀ @nsitharaman ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।