Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੀਏਨਟੀਏਨ, ਲਾਓਸ ‘ਚ 14ਵੇਂ ਆਸੀਆਨ-ਭਾਰਤ ਸਿਖ਼ਰ ਸੰਮੇਲਨ ਅਤੇ 11ਵੇਂ ਪੂਰਬੀ ਏਸ਼ੀਆ ਸਿਖ਼ਰ ਸੰਮੇਲਨ ‘ਚ ਭਾਗ ਲੈਣਗੇ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 7 ਸਤੰਬਰ, 2016 ਤੋਂ 8 ਸਤੰਬਰ, 2016 ਤੱਕ ਲਾਓਸ ਦੀ ਰਾਜਧਾਨੀ ਵੀਏਨਟੀਏਨ ‘ਚ 14ਵੇਂ ਆਸੀਆਨ-ਭਾਰਤ ਸਿਖ਼ਰ ਸੰਮੇਲਨ ਅਤੇ 11ਵੇਂ ਪੂਰਬੀ ਏਸ਼ੀਆ ਸਿਖ਼ਰ ਸੰਮੇਲਨ ‘ਚ ਭਾਗ ਲੈਣਗੇ।

ਪ੍ਰਧਾਨ ਮੰਤਰੀ ਨੇ ਆਪਣੇ ਫ਼ੇਸਬੁੱਕ ਅਕਾਊਂਟ ‘ਤੇ ਅੱਪਲੋਡ ਕੀਤੀ ਇੱਕ ਪੋਸਟ ‘ਚ ਦੱਸਿਆ:

”ਮੈਂ 7-8 ਸਤੰਬਰ, 2016 ਨੂੰ ਵੀਏਨਟੀਏਨ,ਲਾਓ ਪੀਪਲਜ਼ ਡੈਮੋਕਰੈਟਿਕ ਰੀਪਬਲਿਕ ‘ਚ 14ਵੇਂ ਆਸੀਆਨ-ਭਾਰਤ ਸਿਖ਼ਰ ਸੰਮੇਲਨ ਅਤੇ 11ਵੇਂ ਪੂਰਬੀ ਏਸ਼ੀਆ ਸਿਖ਼ਰ ਸੰਮੇਲਨ ‘ਚ ਭਾਗ ਲਵਾਂਗਾ। ਮੈਂ ਇਨ੍ਹਾਂ ਸਿਖ਼ਰ ਸੰਮੇਲਨਾਂ ਵਿੱਚ ਤੀਜੀ ਵਾਰ ਭਾਗ ਲਵਾਂਗਾ।

‘ਆਸੀਆਨ’ ਸਾਡੀ ਐਕਟ ਈਸਟ ਪਾੱਲਿਸੀ ਵਿੱਚ ਮੁੱਖ ਭਾਈਵਾਲ ਹੈ, ਇਹ ਨੀਤੀ ਸਾਡੇ ਉੱਤਰ-ਪੂਰਬੀ ਖੇਤਰ ਦੇ ਆਰਥਿਕ ਵਿਕਾਸ ਲਈ ਅਹਿਮ ਹੈ। ‘ਆਸੀਆਨ’ ਨਾਲ ਸਾਡੀ ਰਣਨੀਤਕ ਭਾਈਵਾਲੀ ਸਾਡੇ ਸੁਰੱਖਿਆ ਹਿਤਾਂ ਦੀ ਰਾਖੀ ਅਤੇ ਪ੍ਰੋਤਸਾਹਨ ਦੇ ਨਾਲ-ਨਾਲ ਇਸ ਖੇਤਰ ਵਿੱਚ ਰਵਾਇਤੀ ਅਤੇ ਗ਼ੈਰ-ਰਵਾਇਤੀ ਸੁਰੱਖਿਆ ਚੁਣੌਤੀਆਂ ਦਾ ਟਾਕਰਾ ਕਰਨ ਲਈ ਵੀ ਅਹਿਮ ਹੈ। ਪੂਰਬੀ ਏਸ਼ੀਆ ਸਿਖ਼ਰ ਸੰਮੇਲਨ ਏਸ਼ੀਆ-ਪ੍ਰਸ਼ਾਂਤ ਖੇਤਰ ਸਾਹਮਣੇ ਮੌਜੂਦ ਚੁਣੌਤੀਆਂ ਅਤੇ ਮੌਕਿਆਂ ਬਾਰੇ ਵਿਚਾਰ-ਵਟਾਂਦਰਿਆਂ ਲਈ ਇੱਕ ਪ੍ਰਮੁੱਖ ਫ਼ੋਰਮ ਹੈ।

ਦੱਖਣ-ਪੂਰਬੀ ਏਸ਼ੀਆ ਦੇ ਦੇਸ਼ਾਂ ਲਈ ਸਾਡੇ ਸਬੰਧ ਸੱਚਮੁਚ ਇਤਿਹਾਸਕ ਹਨ।

ਸਾਡੀ ਸ਼ਮੂਲੀਅਤ ਅਤੇ ਪਹੁੰਚ ਨੂੰ ਸਭ ਤੋਂ ਵਧੀਆ ਢੰਗ ਨਾਲ ਇੱਕੋ ਸ਼ਬਦ – ‘ਕੁਨੈਕਟੀਵਿਟੀ’ ਰਾਹੀਂ ਪ੍ਰਗਟਾਇਆ ਜਾ ਸਕਦਾ ਹੈ। ਸਾਡੀ ਇੱਛਾ ਹੈ ਕਿ ਸਾਡੀ ਭੌਤਿਕ ਅਤੇ ਡਿਜੀਟਲ ਕੁਨੈਕਟੀਵਿਟੀ ਵਿੱਚ ਵਾਧਾ ਕੀਤਾ ਜਾਵੇ; ਤਾਂ ਜੋ ਲੋਕਾਂ ਦੇ ਲੋਕਾਂ ਨਾਲ ਸੰਪਰਕ ਵੱਧ ਤੋਂ ਵੱਧ ਹੋ ਸਕਣ; ਸਾਡੇ ਸੰਸਥਾਗਤ ਸੰਪਰਕ ਹੋਰ ਮਜ਼ਬੂਤ ਹੋ ਸਕਣ; ਅਤੇ ਸਾਡੇ ਸਾਰੇ ਲੋਕ ਪਰਸਪਰ ਲਾਭ ਲਈ ਆਪਸ ਵਿੱਚ ਜੁੜੇ ਆਧੁਨਿਕ ਵਿਸ਼ਵ ਨੂੰ ਹੋਰ ਵੀ ਹੁਲਾਰਾ ਮਿਲ ਸਕੇ।

ਇਸ ਦੌਰੇ ਦੌਰਾਨ, ਮੈਨੂੰ ਇਨ੍ਹਾਂ ਸੰਮੇਲਨਾਂ ਵਿੱਚ ਭਾਗ ਲੈਣ ਵਾਲੇ ਦੇਸ਼ਾਂ ਦੇ ਆਗੂਆਂ ਨਾਲ ਗੱਲਬਾਤ ਕਰਨ ਤੇ ਪਰਸਪਰ ਹਿਤਾਂ ਦੇ ਦੁਵੱਲੇ ਮੁੱਦਿਆਂ ਬਾਰੇ ਗੱਲਬਾਤ ਕਰਨ ਦਾ ਮੌਕਾ ਵੀ ਮਿਲੇਗਾ।”

AKT/AK