Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਇੰਜੀਨੀਅਰਸ ਦਿਵਸ ਮੌਕੇ ਸ਼ੁਭ-ਕਾਮਨਾਵਾਂ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇੰਜੀਨੀਅਰਸ ਦਿਵਸ ਮੌਕੇ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਭਾਰਤ ਰਤਨ ਐੱਮ. ਵਿਸਵੇਸਵਰੱਈਆ ਨੂੰ ਚੇਤੇ ਕੀਤਾ, ਜਿਨ੍ਹਾਂ ਦੇ ਜਨਮ ਮੌਕੇ ਇੰਜੀਨੀਅਰ ਦਿਵਸ ਮਨਾਇਆ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ,”ਇੰਜੀਨੀਅਰ ਦਿਵਸ ਮੌਕੇ ਮੈਂ ਉਨ੍ਹਾਂ ਸਾਰੇ ਇੰਜੀਨੀਅਰਾਂ ਨੂੰ ਆਪਣੀਆਂ ਸ਼ੁਭ-ਕਾਮਨਾਵਾਂ ਦਿੰਦਾ ਹਾਂ, ਜਿਨ੍ਹਾਂ ਦੀ ਸੂਝਬੂਝ, ਸਮਰਪਣ ਅਤੇ ਉਤਸੁਕਤਾ ਸਦਕਾ ਉਨ੍ਹਾਂ ਨੇ ਕਈ ਨਿਵੇਕਲੀਆਂ ਖੋਜਾਂ ਕੀਤੀਆਂ ।

ਅਸੀਂ ਭਾਰਤ ਰਤਨ ਐੱਮ. ਵਿਸਵੇਸਵਰੱਈਆ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਮਾਣ ਤੇ ਖ਼ੁਸ਼ੀ ਨਾਲ ਪ੍ਰਣਾਮ ਕਰਦੇ ਹਾਂ। ਉਨ੍ਹਾਂ ਨੂੰ ਇੱਕ ਮੋਹਰੀ ਇੰਜੀਨੀਅਰ ਵਜੋਂ ਯਾਦ ਕੀਤਾ ਅਤੇ ਸਤਿਕਾਰ ਦਿੱਤਾ ਜਾਂਦਾ ਹੈ।”

***

AKT/HS