Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਖਾਣ ਦੇ ਤੇਲਾਂ ਅਤੇ ਖਾਣ ਦੇ ਤੇਲ ਦੇ ਬੀਜਾਂ ਦੇ 28-09-2015 ਅਤੇ ਦਾਲਾਂ ਦੇ 18.1.2015 ਦੇ ਕੇਂਦਰੀ ਆਦੇਸ਼ ਨੰਬਰਾਂ ਐੱਸ.ਓ. ਨੰਬਰ. 2857 (ਈ) ਦੀ 01.10.2016 ਤੋਂ 30.09.2017 ਤੱਕ ਵੈਧਤਾ ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ


ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਖਾਣ ਦੇ ਤੇਲਾਂ ਅਤੇ ਖਾਣ ਦੇ ਤੇਲ ਦੇ ਬੀਜਾਂ ਦੇ 28-09-2015 ਅਤੇ ਦਾਲਾਂ ਦੇ 18.1.2015 ਦੇ ਕੇਂਦਰੀ ਆਦੇਸ਼ ਨੰਬਰਾਂ ਐੱਸ.ਓ. ਨੰਬਰ. 2857 (ਈ) ਦੀ ਇੱਕ ਸਾਲ ਦੇ ਸਮੇਂ ਲਈ 01.10.2016 ਤੋਂ 30.09.2017 ਤੱਕ ਵੈਧਤਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਇਸ ਫੈਸਲੇ ਦਾ ਮੁੱਖ ਉਦੇਸ਼ ਕੇਂਦਰ ਸਰਕਾਰ ਦੀ ਪੂਰਵ ਸਹਿਮਤੀ ਨਾਲ ਰਾਜ ਸਰਕਾਰਾਂ ਨੂੰ ਜ਼ਰੂਰਤ ਮਹਿਸੂਸ ਹੋਣ ‘ਤੇ ਦਾਲਾਂ, ਤੇਲ ਬੀਜਾਂ ਅਤੇ ਖਾਣ ਵਾਲੇ ਤੇਲਾਂ ਦੀ ਸਟਾਕ ਸੀਮਾ/ਲਾਇਸੈਂਸ ਜ਼ਰੂਰਤਾਂ ਸਬੰਧੀ ਕੇਂਦਰ ਸਰਕਾਰ ਦੀ ਸਹਿਮਤੀ ਨਾਲ ਆਦੇਸ਼ ਜਾਰੀ ਕਰਨ ਦੇ ਸਮਰੱਥ ਬਣਾਉਣਾ ਹੈ। ਇਸ ਉਪਰਾਲੇ ਨਾਲ ਜਨਤਾ ਵਿਸ਼ੇਸ਼ ਕਰਕੇ ਕਮਜ਼ੋਰ ਵਰਗਾਂ ਲਈ ਇਨ੍ਹਾਂ ਵਸਤੂਆਂ ਦੀ ਉਪਲੱਭਧਤਾ ਵਿੱਚ ਸੁਧਾਰ ਲਿਆਉਣ ਅਤੇ ਜਮਾਂਖੋਰੀ ਅਤੇ ਮੁਨਾਫ਼ਾਖੋਰੀ ਦੀਆਂ ਪ੍ਰਵਿਰਤੀਆਂ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਣ ਦੀ ਉਮੀਦ ਹੈ।

***

ਏਕੇਟੀ/ਵੀਬੀਏ/ਐੱਸਐੱਚ