Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਚੀਨੀ ਦੀ ਜਮਾਂਖੋਰੀ ਰੋਕਣ ਸਬੰਧੀ ਕੇਂਦਰੀ ਆਦੇਸ਼ ਦੀ ਵੈਧਤਾ ਦਾ ਅ੍ਰਪੈਲ 2017 ਤੱਕ ਵਿਸਥਾਰ


ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਬੈਠਕ ਵਿੱਚ ਚੀਨੀ ਦੀ ਜਮਾਂਖੋਰੀ ਰੋਕਣ ਸਬੰਧੀ ਮੌਜੂਦ ਕੇਂਦਰੀ ਆਦੇਸ਼ ਦੀ ਵੈਧਤਾ ਨੂੰ ਛੇ ਮਹੀਨੇ ਲਈ 29-10-2016 ਤੋਂ 28-04-2017 ਤੱਕ ਵਧਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਇਸ ਫੈਸਲੇ ਦਾ ਮੁੱਖ ਆਦੇਸ਼ ਚੀਨੀ ਸਬੰਧੀ ਰਾਜ ਸਰਕਾਰਾਂ ਨੂੰ ਜਦੋਂ ਵੀ ਜ਼ਰੂਰਤ ਮਹਿਸੂਸ ਹੋਵੇ ਤਾਂ ਉਸ ਸਬੰਧੀ ਉਨ੍ਹਾਂ ਨੂੰ ਕੇਂਦਰ ਸਰਕਾਰ ਦੀ ਪੂਰਵ ਸਹਿਮਤੀ ਨਾਲ ਉਸਦੀ ਸਟਾਕ ਸੀਮਾ/ਲਾਇਸੈਂਸ ਜ਼ਰੂਰਤਾਂ ਨੂੰ ਤੈਅ ਕਰਨ ਲਈ ਨਿਯੰਤਰਣ ਆਦੇਸ਼ ਜਾਰੀ ਕਰਨ ਦੇ ਸਮਰੱਥ ਬਣਾਉਣਾ ਹੈ। ਇਸ ਉਪਰਾਲੇ ਨਾਲ ਆਮ ਜਨਤਾ ਲਈ ਕਿਫਾਇਤੀ ਕੀਮਤਾਂ ‘ਤੇ ਇਨ੍ਹਾਂ ਵਸਤੂਆਂ ਦੀ ਉਪਲੱਬਧਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਨ ਅਤੇ ਜਮਾਂਖੋਰੀ ਅਤੇ ਮੁਨਾਫਾਖੋਰੀ ਦੀਆਂ ਪ੍ਰਵਿਰਤੀਆਂ ਨੂੰ ਨਿਯੰਤਰਣ ਵਿੱਚ ਕਰਨ ਦੀ ਉਮੀਦ ਹੈ।

ਏਕੇਟੀ/ਵੀਬੀਏ/ਐੱਸਐੱਚ